image caption:

ਆਬੂ ਧਾਬੀ ’ਚ ਸਿੱਖ ਦੀ ਪੱਗ ਤੇ ਕਿਰਪਾਨ ਲੁਹਾਈ, 20 ਦਿਨ ਹਿਰਾਸਤ ’ਚ ਰੱਖਿਆ

ਆਬੂ ਧਾਬੀ ਵਿੱਚ ਇੱਕ ਸਿੱਖ ਨੂੰ ਹਿਰਾਸਤ ਵਿੱਚ ਅਪਮਾਨ ਸਹਿਣ ਤੋਂ ਇਲਾਵਾ, ਕਥਿਤ ਤੌਰ &lsquoਤੇ ਆਪਣੀ ਕਿਰਪਾਨ ਅਤੇ ਪੱਗ ਉਤਾਰਨ ਲਈ ਮਜਬੂਰ ਕੀਤਾ ਗਿਆ। ਨਵੀਂ ਦਿੱਲੀ ਦੇ ਵਸਨੀਕ ਮਨਪ੍ਰੀਤ ਸਿੰਘ ਨੇ ਆਬੂ ਧਾਬੀ ਵਿੱਚ ਆਪਣੇ ਪਿਤਾ ਦਲਵਿੰਦਰ ਸਿੰਘ ਨੂੰ ਪੇਸ਼ ਆਏ ਤਸ਼ੱਦਦ ਅਤੇ ਪ੍ਰੇਸ਼ਾਨੀ ਬਾਰੇ ਭਾਰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

&lsquoਟ੍ਰਿਬਿਊਨ&rsquo ਸਮੂਹ ਨਾਲ ਗੱਲ ਕਰਦਿਆਂ ਮਨਪ੍ਰੀਤ ਨੇ ਆਪਣੇ ਪਿਤਾ ਨਾਲ ਵਾਪਰੇ ਦੁਖਦਾਈ ਵਰਤਾਰੇ ਦੀ ਜਾਣਕਾਰੀ ਦਿੱਤੀ ਹੈ। ਕੈਥਲ ਦੇ ਅੰਮ੍ਰਿਤਧਾਰੀ ਸਿੱਖ ਦਲਵਿੰਦਰ ਸਿੰਘ, 21 ਅਪਰੈਲ ਨੂੰ ਇੱਕ ਗਰੁੱਪ ਦੌਰੇ ਦੇ ਹਿੱਸੇ ਵਜੋਂ ਟੂਰਿਸਟ ਵੀਜ਼ੇ &lsquoਤੇ ਆਬੂ ਧਾਬੀ ਗਏ ਸਨ। ਜਦੋਂ ਸਮੂਹ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਮੰਦਰ ਗਿਆ, ਤਾਂ ਆਬੂ ਧਾਬੀ ਪੁਲੀਸ ਨੇ ਦਲਵਿੰਦਰ ਨੂੰ ਰੋਕਿਆ, ਉਸ ਤੋਂ ਉਸ ਦੀ ਪਹਿਨੀ ਕਿਰਪਾਨ ਬਾਰੇ ਪੁੱਛਗਿੱਛ ਕੀਤੀ।

ਟੂਰ ਗਾਈਡਾਂ ਅਤੇ ਮੰਦਰ ਪ੍ਰਬੰਧਨ ਵੱਲੋਂ ਚਿੰਨ੍ਹਾਂ ਦੀ ਧਾਰਮਿਕ ਮਹੱਤਤਾ ਬਾਰੇ ਸਮਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਧਿਕਾਰੀਆਂ ਮੰਨਣ ਲਈ ਤਿਆਰ ਨਹੀਂ ਹੋਏ।

ਮਨਪ੍ਰੀਤ ਨੇ ਕਿਹਾ ਕਿ ਉਸਦੇ ਪਿਤਾ ਨੂੰ ਉਨ੍ਹਾਂ ਦੀ 20 ਦਿਨਾਂ ਦੀ ਹਿਰਾਸਤ ਦੌਰਾਨ ਅਪਮਾਨ ਅਤੇ ਮਾਨਸਿਕ ਤਸੀਹੇ ਝੱਲਣੇ ਪਏ। ਸੀਆਈਡੀ, ਬਨਿਆਸ ਜੇਲ੍ਹ ਅਧਿਕਾਰੀਆਂ ਅਤੇ ਰਾਬਾ ਜੇਲ੍ਹ ਅਧਿਕਾਰੀਆਂ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਬਾਅਦ ਵਿੱਚ ਦਲਵਿੰਦਰ &lsquoਤੇ ਪੁਲੀਸ ਨਾਲ ਬਹਿਸ ਕਰਨ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ।