image caption:

ਅਮਰੀਕਾ ਵਿੱਚ ਖ਼ਤਰਨਾਕ ਜੈਵਿਕ ਰੋਗਾਣੂ ਤਸਕਰੀ ਦਾ ਮਾਮਲਾ, ਇਕ ਔਰਤ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ਵਿਚ ਫ਼ਸਲਾਂ ਨੂੰ ਤਬਾਹ ਕਰਨ ਅਤੇ ਖੇਤੀਬਾੜੀ ਅਤਿਵਾਦ ਫੈਲਾਉਣ ਲਈ ਖ਼ਤਰਨਾਕ ਜੈਵਿਕ ਰੋਗਾਣੂਆਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਨੇ ਚੀਨ ਦੇ ਇਕ ਪ੍ਰੇਮੀ ਜੋੜੇ ਦੇ ਖੋਜਕਰਤਾਵਾਂ 'ਤੇ ਇਸ ਰੋਗਾਣੂ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿਚ ਇਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਐਫ਼ਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਇਸ ਨੂੰ ਇੱਕ ਗੰਭੀਰ ਚੇਤਾਵਨੀ ਦਿੰਦਿਆਂ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਅਮਰੀਕੀ ਸੰਸਥਾਵਾਂ ਵਿੱਚ ਘੁਸਪੈਠ ਕਰਨ ਅਤੇ ਭੋਜਨ ਸਪਲਾਈ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਲੋਕਾਂ ਨੂੰ ਖੋਜਕਰਤਾਵਾਂ ਵਜੋਂ ਤਾਇਨਾਤ ਕਰ ਰਹੀ ਹੈ। ਐਫ਼ਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਜੁਲਾਈ 2024 ਵਿੱਚ, ਇੱਕ ਚੀਨੀ ਨੌਜਵਾਨ ਜੂਨਯੋਂਗ ਲਿਊ ਆਪਣੇ ਬੈਗ ਵਿੱਚ ਇੱਕ ਜ਼ਹਿਰੀਲੀ ਉੱਲੀ ਲੈ ਕੇ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ। ਡੇਟ੍ਰੋਇਟ ਹਵਾਈ ਅੱਡੇ 'ਤੇ ਉਸ ਦੇ ਬੈਗ ਵਿੱਚੋਂ ਲਾਲ ਪੌਦੇ ਬਰਾਮਦ ਕੀਤੇ ਗਏ ਸਨ।