image caption:

‘ਯੂਕਰੇਨ ਤੋਂ ਡਰੋਨ ਹਮਲੇ ਦਾ ਲਵਾਂਗੇ ਬਦਲਾ’-ਟਰੰਪ ਨਾਲ ਫੋਨ ‘ਤੇ ਗੱਲਬਾਤ ‘ਚ ਪੁਤਿਨ ਦਾ ਦੋ ਟੁਕ ਜਵਾਬ

ਰੂਸ ਤੇ ਯੂਕਰੇਨ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਯੂਕਰੇਨ ਵੱਲੋਂ ਰਸ਼ੀਆ &lsquoਤੇ ਲਗਾਤਾਰ ਡ੍ਰੋਨ ਹਮਲੇ ਕੀਤੇ ਗਏ ਹਨ। ਜਿਸ ਤੋਂ ਬਾਅਦ ਪੁਤਿਨ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਪ੍ਰਮਾਣੂ ਹਮਲਾ ਕਰਾਂਗੇ। ਇਨ੍ਹਾਂ ਸਭ ਦੇ ਵਿਚਕਾਰ ਪੁਤਿਨ ਦੀ ਟਰੰਪ ਨਾਲ 75 ਮਿੰਟ ਫੋਨ &lsquoਤੇ ਗੱਲਬਾਤ ਹੋਈ ਹੈ। ਟਰੰਪ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਜ਼ਰੀਏ ਦਿੱਤੀ।

ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੱਲਬਾਤ ਹੋਈ ਪਰ ਇਹ ਅਜਿਹੀ ਗੱਲਬਾਤ ਨਹੀਂ ਸੀ ਜਿਸ ਨਾਲ ਤਤਕਾਲ ਸ਼ਾਂਤੀ ਹੋ ਜਾਵੇ। ਟਰੰਪ ਨੇ ਦੱਸਿਆ ਕਿ ਪੁਤਿਨ ਨੇ ਕਿਹਾ ਹੈ ਕਿ ਉਹ ਯੂਕਰੇਨ ਵੱਲੋਂ ਹੁਣੇ ਜਿਹੇ ਰੂਸ ਅੰਦਰ ਕੀਤੇ ਗਏ ਡ੍ਰੋਨ ਹਮਲਿਆਂ ਦਾ ਬਦਲਾ ਲੈਣਗੇ। ਇਸ ਹਮੇਲ ਵਿਚ ਰੂਸ ਦੇ ਕਈ ਜਹਾਜ਼ ਤਬਾਹ ਹੋ ਗਏ ਸਨ।

ਪੁਤਿਨ ਨੇ ਕਿਹਾ ਕਿ ਯੂਕਰੇਨ ਦੇ ਹਮਲੇ ਹੁਣ ਰੂਸ ਵਿਚ ਅਸਹਿਣਯੋਗ ਹਨ। ਦੋਵੇਂ ਨੇਤਾਵਾਂ ਦੀ ਈਰਾਨ ਪ੍ਰਮਾਣੂ ਪ੍ਰੋਗਰਾਮ &lsquoਤੇ ਵੀ ਚਰਚਾ ਹੋਈ। ਯੂਕਰੇਨ ਦਾ ਮੁੱਦਾ ਕਾਫੀ ਹਾਵੀ ਰਿਹਾ। ਟਰੰਪ ਵੱਲੋਂ ਦੱਸਿਆ ਗਿਆ ਕਿ ਪੁਤਿਨ ਕਾਫੀ ਗੁੱਸੇ ਵਿਚ ਸਨ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਸਮਾਂ ਹੁਣ ਖਤਮ ਹੋ ਚੁੱਕਾ ਹੈ। ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਯੂਕਰੇਨ ਦੇ ਹਮਲਿਆਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟਰੰਪ ਨੇ ਚੇਤਾਵਨੀ ਦਿੱਤੀ ਕਿ ਇਹ ਯੁੱਧ ਖਤਰਨਾਕ ਮੋੜ ਲੈ ਸਕਦਾ ਹੈ।

ਦੱਸ ਦੇਈਏ ਕਿ ਪਿਛਲੇ ਹਫਤੇ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਪੁਤਿਨ ਯੂਕਰੇਨ ਵਿਚ ਯੁੱਧ ਖਤਮ ਕਰਨ ਦੀ ਕੋਸ਼ਿਸ਼ਾਂ ਵਿਚ ਉਨ੍ਹਾਂ ਦਾ ਸਾਥ ਨਹੀਂ ਦਿੰਦੇ ਤਾਂ ਅਮਰੀਕਾ ਰੂਸ ਨੂੰ ਲੈ ਕੇ ਆਪਣਾ ਅਪਰੋਚ ਬਦਲ ਦੇਵੇਗਾ। ਇਸ ਲਈ ਪੁਤਿਨ ਨੂੰ 2 ਹਫਤਿਆਂ ਦਾ ਟਾਈਮ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਟਰੰਪ ਨੇ ਰੂਸ ਵੱਲੋਂ ਯੂਕਰੇਨ ਵਿਚ ਡ੍ਰੋਨ ਤੇ ਮਿਜ਼ਾਈਲ ਹਮਲਿਆਂ ਨੂੰ ਤੇਜ਼ ਕਰਨ &lsquoਤੇ ਕਿਹਾ ਸੀ ਕਿ ਪੁਤਿਨ ਅੱਗ ਨਾਲ ਖੇਡ ਰਹੇ ਹਨ।