ਯੋਗਰਾਜ ਸਿੰਘ ਨੇ ਪੰਜਾਬ ਦੀ ਹਾਰ ਲਈ ਅਈਅਰ ਨੂੰ ਜ਼ਿੰਮੇਵਾਰ ਠਹਿਰਾਇਆ
ਸਾਬਕਾ ਭਾਰਤੀ ਕ੍ਰਿਕਟਰ ਯੋਗਰਾਜ ਸਿੰਘ ਨੇ ਇੰਡਿਅਨ ਪ੍ਰੀਮੀਅਰ ਲੀਗ (IPL) 2025 ਦੇ ਫਾਈਨਲ 'ਚ ਪੰਜਾਬ ਕਿੰਗਜ਼ (PBKS) ਦੀ ਹਾਰ ਲਈ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਇਆ ਹੈ। ਯੋਗਰਾਜ ਨੇ ਕਿਹਾ ਕਿ ਸ਼੍ਰੇਅਸ ਨੇ ਛੱਕਾ ਮਾਰਨ ਦੀ ਕੋਸ਼ਿਸ਼ ਵਿੱਚ ਆਪਣਾ ਵਿਕਲਪ ਖਤਮ ਕਰ ਦਿੱਤਾ ਅਤੇ ਪਿੱਛੇ ਖੇਡਣ ਵਾਲਾ ਕੋਈ ਨਹੀਂ ਸੀ, ਜਿਸ ਕਾਰਨ ਟੀਮ ਹਾਰ ਗਈ। ਅਹਿਮਦਾਬਾਦ ਵਿਖੇ ਹੋਏ ਫਾਈਨਲ 'ਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਦਿੱਤਾ। PBKS ਨੇ 191 ਦੌੜਾਂ ਦਾ ਟਾਰਗਟ ਮਿਲਿਆ ਸੀ। ਟੀਮ ਨੇ 9ਵੇਂ ਓਵਰ ਵਿੱਚ 72/2 ਦਾ ਸਕੋਰ ਕਰ ਲਿਆ ਸੀ, ਪਰ ਕਪਤਾਨ ਸ਼੍ਰੇਅਸ ਅਈਅਰ ਸਿਰਫ਼ 2 ਗੇਂਦਾਂ 'ਤੇ 1 ਦੌੜ ਬਣਾ ਕੇ ਆਊਟ ਹੋ ਗਏ। ਉਨ੍ਹਾਂ ਦੀ ਆਉਟ ਹੋਣ ਦੀ ਤਰੀਕਾ ਯੋਗਰਾਜ ਨੂੰ ਬਿਲਕੁਲ ਪਸੰਦ ਨਹੀਂ ਆਈ।