ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਸਮੇਤ ਦੋ ਹੋਰਾਂ ਨੂੰ ਗ੍ਰਿਫ਼ਤਾਰੀ ਵਰੰਟ ਜਾਰੀ
 ਅਕਾਲੀ -ਭਾਜਪਾ ਸਰਕਾਰ ਸਮੇ ਇੱਕ ਕੰਨਕਟਰ ਤੋ ਵਿਧਾਇਕ ਅਤੇ ਵਜੀਰੀ ਦਾ ਸੁੱਖ ਭੋਗ ਚੁੱਕੇ ਦਲਬਦਲੂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ , ਉਸ ਦੇ ਭਰਾ ਰਣਜੀਤ ਸਿੰਘ ਅਤੇ ਇੱਕ ਸਾਥੀ ਹਰਜੀਤ ਸਿੰਘ ਦੇ ਮਾਣਯੋਗ ਮਿਸ ਰਮਨਦੀਪ ਕੌਰ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਵੱਲੋ ਗਿਰਫਤਾਰੀ ਵਰੰਟ (ਗੈਰ ਜਮਾਨਤੀ ਵਰੰਟ) ਜਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਸਰਕਾਰ ਦੇ ਸਮੇਂ 18 ਸਤੰਬਰ 2015 ਨੂੰ ਪੁਲਿਸ ਥਾਣਾ ਖਿਲਚੀਆ ਵੱਲੋਂ ਇੱਕ ਗੈਰ ਰਿਹਾਸਤੀ ਕੇਸ &rsquoਚ ਉਤਪੰਨ ਹੋਏ ਝਗੜੇ ਤੋ ਬਾਅਦ ਉਸ ਸਮੇਂ ਦੇ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨ੍ਹਾ, ਰਣਜੀਤ ਸਿੰਘ ਦੋਵੇ ਪੁੱਤਰਾਨ ਮਹਿੰਦਰ ਸਿੰਘ , ਹਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਸਾਰੇ ਵਾਸੀਆਨ ਮੀਆਵਿੰਡ, ਮਨਜੀਤ ਸਿੰਘ ਮੰਨ੍ਹਾ ਦੇ ਪੀ.ਏ ਹਰਪ੍ਰੀਤ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਖੱਖ ਅਤੇ ਬਲਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਭੋਰਸ਼ੀ ਰਾਜਪੂਤਾ ਨੇ ਆਪਣੀ ਹੀ ਪਾਰਟੀ ਦੇ ਸਰਗਰਮ ਵਰਕਰ ਪੂਰਨ ਸਿੰਘ ਪੁੱਤਰ ਚੂੜ ਸਿੰਘ ਵਾਸੀ ਖਿਲਚੀਆ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਆਪਣੇ ਤੇਜ਼ਧਾਰ ਹਥਿਆਰਾ ਨਾਲ ਸੱਟਾਂ ਮਾਰੀਆਂ ਗਈਆਂ।