image caption:

ਸੋਨੀਆ ਗਾਂਧੀ ਨੂੰ ਅਚਾਨਕ ਸਿਹਤ ਵਿਗੜਨ ’ਤੇ ਸ਼ਿਮਲਾ ਦੇ ਹਸਪਤਾਲ ਲਿਜਾਇਆ ਗਿਆ

 ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਸ਼ਨਿੱਚਰਵਾਰ ਨੂੰ ਅਚਾਨਕ ਸਿਹਤ ਵਿਗੜਨ ਕਾਰਨ ਸ਼ਿਮਲਾ ਦੇ ਹਸਪਤਾਲ ਵਿਚ ਲਿਜਾਇਆ ਗਿਆ ਹੈ। ਗ਼ੌਰਤਲਬ ਹੈ ਕਿ ਉਹ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੌਰੇ ਉਤੇ ਹਨ। ਉਨ੍ਹਾਂ ਨੂੰ ਬਿਮਾਰ ਮਹਿਸੂਸ ਹੋਣ &rsquoਤੇ ਇਥੇ ਸਥਿਤ ਇੰਦਰਾ ਗਾਂਧੀ ਮੈਡੀਕਲ ਕਾਲਜ  ਲਿਜਾਇਆ ਗਿਆ ਹੈ। ਉਨ੍ਹਾਂ ਦੇ ਕਈ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਉਹ ਤਿੰਨ ਦਿਨ ਪਹਿਲਾਂ ਇੱਥੇ ਆਈ ਸਨ। ਸਿਹਤ ਨਾਸਾਜ਼ ਹੋਣ ਵੇਲੇ ਉਹ ਇੱਥੋਂ 12 ਕਿਲੋਮੀਟਰ ਦੂਰ ਸੈਲਾਨੀ ਕੇਂਦਰ ਮਸ਼ੋਬਰਾ ਨੇੜੇ ਚਾਰਬਰਾ ਵਿਖੇ ਆਪਣੀ ਧੀ ਪ੍ਰਿਯੰਕਾ ਵਾਡਰਾ ਗਾਂਧੀ ਦੇ ਘਰ ਰਹਿ ਰਹੇ ਸਨ।