ਰਿਪਬਲਿਕਨਾਂ ਵੱਲੋਂ ਟਰੰਪ ਅਤੇ ਮਸਕ ਨੂੰ ਟਕਰਾਅ ਨੂੰ ਖਤਮ ਕਰਨ ਦੀ ਅਪੀਲ
 ਰਾਸ਼ਟਰਪਤੀ ਡੋਨਲਡ ਟਰੰਪ ਦੇ ਐਲਨ ਮਸਕ ਨਾਲ ਟਕਰਾਅ ਤੋਂ ਬਾਅਦ ਕਾਨੂੰਨ ਨਿਰਮਾਤਾ ਅਤੇ ਰੂੜੀਵਾਦੀ ਸ਼ਖਸੀਅਤਾਂ (lawmakers and conservative figures) ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਦੇ ਸੰਭਾਵੀ ਨਤੀਜਿਆਂ ਤੋਂ ਡਰੋਂ ਤਨਾਅ ਘਟਾਉਣ ਦੀ ਨੂੰ ਅਪੀਲ ਕਰ ਰਹੀਆਂ ਹਨ। ਦੋ ਸ਼ਕਤੀਸ਼ਾਲੀ ਵਿਅਕਤੀਆਂ ਵਿਚਕਾਰ ਦੁਸ਼ਮਣੀ ਦਾ ਵਿਸਫੋਟ ਰਿਪਬਲਿਕਨਾਂ ਦੇ ਵੱਡੇ ਟੈਕਸ ਅਤੇ ਸਰਹੱਦੀ ਖਰਚ ਕਾਨੂੰਨ ਲਈ ਅੱਗੇ ਵਧਣ ਦੇ ਰਾਹ ਨੂੰ ਗੁੰਝਲਦਾਰ ਬਣਾ ਸਕਦਾ ਹੈ। ਕਿਉਂਕਿ ਟਰੰਪ ਵੱਲੋਂ ਇਸ ਨੂੰ ਅੱਗੇ ਵਧਾਇਆ ਗਿਆ ਹੈ, ਪਰ ਮਸਕ ਵੱਲੋਂ ਇਸ &rsquoਤੇ ਹਮਲਾ ਕੀਤਾ ਗਿਆ ਹੈ।
ਵਾਸ਼ਿੰਗਟਨ ਰਾਜ ਦੇ ਰਿਪਬਲਿਕਨ ਪ੍ਰਤੀਨਿਧੀ ਡੈਨ ਨਿਊਹਾਊਸ ਨੇ ਕਿਹਾ, &lsquo&lsquoਮੈਨੂੰ ਉਮੀਦ ਹੈ ਕਿ ਇਹ ਸਾਨੂੰ ਉਹ ਕੰਮ ਕਰਨ ਤੋਂ ਨਹੀਂ ਭਟਕਾਏਗਾ ਜਿਸਦੀ ਸਾਨੂੰ ਲੋੜ ਹੈ। ਮੈਨੂੰ ਲੱਗਦਾ ਹੈ ਕਿ ਗੁੱਸਾ ਠੰਡਾ ਹੋ ਜਾਵੇਗਾ ਅਤੇ ਉਹ ਆਪਣੇ ਮਨ ਮੁਟਾਅ ਠੀਕ ਕਰਨਗੇ।&rsquo&rsquo