ਜਾਸੂਸੀ ਦੇ ਦੋਸ਼ੀ ਯੂਟਿਊਬਰ ਜਸਬੀਰ ਸਿੰਘ ਮੋਹਾਲੀ ਅਦਾਲਤ 'ਚ ਪੇਸ਼
ਏਜੰਟਾਂ ਨਾਲ ਸੰਪਰਕ ਦੇ ਪੱਕੇ ਸਬੂਤ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸਦਾ 3 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਹੈ। ਪੁਲਿਸ ਨੇ ਜਾਂਚ ਦੌਰਾਨ ਜਸਬੀਰ ਤੋਂ ਕਈ ਇਲੈਕਟ੍ਰਾਨਿਕ ਸਬੂਤ ਅਤੇ ਪਾਕਿਸਤਾਨੀ ਸੰਪਰਕਾਂ ਦੇ ਨੰਬਰ ਮਿਲਣ ਦਾ ਦਾਅਵਾ ਕੀਤਾ ਹੈ।