image caption:

ਨਵਜੋਤ ਸਿੰਘ ਸਿੱਧੂ ਦੀ ਕਪਿਲ ਦੇ ਸ਼ੋਅ ’ਚ ਐਂਟਰੀ

ਚੰਡੀਗੜ੍ਹ- ਨਵਜੋਤ ਸਿੰਘ ਸਿੱਧੂ ਨੇ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਤੀਜੇ ਸੀਜ਼ਨ ਵਿੱਚ ਐਂਟਰੀ ਕਰਨ ਜਾ ਰਹੇ ਹੈ। ਇਸ ਨਾਲ ਹਾਸਿਆਂ ਦੀ ਰਾਣੀ ਕਹੀ ਜਾਂਦੀ ਅਰਚਨਾ ਪੂਰਨ ਸਿੰਘ ਨੂੰ ਆਪਣੀ ਕੁਰਸੀ ਦੀ ਚਿੰਤਾ ਹੋਣ ਲੱਗੀ ਹੈ। ਹਾਲ ਹੀ ਵਿੱਚ ਨੈੱਟਫਲਿਕਸ ਵੱਲੋਂ ਜਾਰੀ ਕੀਤੇ ਗਏ ਪ੍ਰੀਮੀਅਰ ਵਿਚ &lsquo&lsquoਸਿੱਧੂ ਵਾਪਿਸ ਆ ਗਏ ਓਏ&rsquo&rsquo ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਸਟ੍ਰੀਮਿੰਗ ਪਲੇਟਫਾਰਮ ਨੇ ਆਪਣੇ ਇੰਸਟਾਗ੍ਰਾਮ ਹੈਂਡਲ &lsquoਤੇ ਇੱਕ ਵੀਡੀਓ ਦੇ ਨਾਲ ਇਹ ਐਲਾਨ ਸਾਂਝਾ ਕੀਤਾ। ਇਸ ਪ੍ਰੀਮੀਅਰ ਵਿਚ ਕਾਮੈਡੀਅਨ ਕਪਿਲ ਸ਼ਰਮਾ ਅਰਚਨਾ ਪੂਰਨ ਸਿੰਘ ਨੂੰ ਇੱਕ ਸਰਪਰਾਇਜ਼ ਦਿੰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਉਹ ਸਰਪਰਾਈਜ਼ ਕੁੱਝ ਹੋਰ ਨਹੀਂ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੈ। ਵੀਡੀਓ ਵਿੱਚ ਉਹ ਅਰਚਨਾ ਪੂਰਨ ਸਿੰਘ ਨੂੰ ਮੂੰਹ ਤੇ ਪੱਟੀ ਬੰਨਣ ਲਈ ਵੀ ਕਹਿੰਦਾ ਹੈ, &lsquo&lsquoਕਿਉਂਕਿ ਸਿੱਧੂ ਭਾਜੀ ਨੇ ਹੁਣ ਤੁਹਾਨੂੰ ਬੋਲਣ ਨਹੀਂ ਦੇਣਾ।&rsquo&rsquo