ਪਿਤਾ ਬਲਕੌਰ ਸਿੰਘ ਵੱਲੋਂ ਸਿੱਧੂ ਮੂਸੇਵਾਲਾ ’ਤੇ ਬਣੀ ਡਾਕੂਮੈਂਟਰੀ’ਤੇ ਰੋਕ ਲਾਉਣ ਦੀ ਮੰਗ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਮਹਾਰਾਸ਼ਟਰ ਦੇ ਡੀਜੀਪੀ ਤੇ ਜੁਹੂ ਪੁਲੀਸ ਨੂੰ ਪੱਤਰ ਲਿਖ ਕੇ ਬੀਬੀਸੀ ਵਰਲਡ ਸਰਵਿਸ ਵੱਲੋਂ ਸਿੱਧੂ ਮੂਸੇਵਾਲਾ &rsquoਤੇ ਬਣਾਈ ਡਾਕੂਮੈਂਟਰੀ ਫਿਲਮ ਉਪਰ ਰੋਕ ਲਾਉਣ ਦੀ ਮੰਗ ਕੀਤੀ ਹੈ। ਬਲਕੌਰ ਸਿੰਘ ਨੇ ਲਿਖਿਆ ਹੈ ਕਿ 11 ਜੂਨ ਨੂੰ ਦੁਪਹਿਰ 3 ਵਜੇ ਜੁਹੂ ਵਿਚ ਇਸ ਦਸਤਾਵੇਜ਼ੀ ਦੀ ਰਿਲੀਜ਼ ਲਈ ਇਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਦਸਤਾਵੇਜ਼ੀ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਬਾਰੇ ਜੋ ਦੱਸਿਆ ਅਤੇ ਦਿਖਾਇਆ ਜਾ ਜਾਵੇਗਾ, ਉਹ ਅੱਜ ਤੱਕ ਕਿਸੇ ਨੂੰ ਵੀ ਨਹੀਂ ਪਤਾ। ਉਨ੍ਹਾਂ ਕਿਹਾ ਕਿ ਦਸਤਾਵੇਜ਼ੀ ਸਿੱਧੂ ਮੂਸੇਵਾਲਾ ਦੀ &lsquoਜ਼ਿੰਦਗੀ , ਰਾਜ਼ ਤੇ ਕਤਲ&rsquo ਉੱਤੇ ਆਧਾਰਿਤ ਹੈ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਦਸਤਾਵੇਜ਼ੀ ਬਣਾਉਣ ਤੋਂ ਪਹਿਲਾਂ ਕਿਸੇ ਨੇ ਇਜਾਜ਼ਤ ਨਹੀਂ ਲਈ ਤੇ ਇਹ ਦਸਤਾਵੇਜ਼ੀ ਅਦਾਲਤ ਵਿਚ ਚੱਲ ਰਹੇ ਕੇਸ ਨੂੰ ਵੀ ਅਸਰ ਅੰਦਾਜ਼ ਕਰ ਸਕਦੀ ਹੈ। ਮੂਸੇਵਾਲਾ ਦੇ ਪਿਤਾ ਦਾ ਦਾਅਵਾ ਹੈ ਕਿ ਉਸ ਦੇ ਪੁੱਤਰ ਦੇ ਕਤਲ ਵਿਚ ਸ਼ਾਮਲ ਲੋਕਾਂ ਦੀ ਬੀਬੀਸੀ ਨੇ ਇੰਟਰਵਿਊ ਕੀਤੀ ਹੈ। ਇਸ ਲਈ ਉਨ੍ਹਾਂ ਮਹਾਰਾਸ਼ਟਰ ਤੇ ਜੁਹੂ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ।