image caption:

ਯੂ.ਕੇ 'ਚ ਚੀਨ ਖੋਲ੍ਹਣ ਜਾ ਰਿਹੈ ਦੂਤਘਰ, ਅਮਰੀਕਾ ਨੇ ਦਿੱਤੀ ਚਿਤਾਵਨੀ

ਵਾਸ਼ਿੰਗਟਨ - ਅਮਰੀਕਾ ਨੇ ਬ੍ਰਿਟਿਸ਼ ਅਧਿਕਾਰੀਆਂ ਨੂੰ ਲੰਡਨ ਵਿੱਚ ਇੱਕ ਨਵਾਂ ਚੀਨੀ ਦੂਤਘਰ ਖੋਲ੍ਹਣ ਦੀ ਇਜਾਜ਼ਤ ਦੇਣ ਵਿਰੁੱਧ ਚੇਤਾਵਨੀ ਦਿੱਤੀ ਹੈ ਕਿਉਂਕਿ ਇਸਦੀ ਯੋਜਨਾਬੱਧ ਜਗ੍ਹਾ ਦੇਸ਼ ਦੇ ਮਹੱਤਵਪੂਰਨ ਵਿੱਤੀ ਕੇਂਦਰਾਂ ਨੇੜੇ ਹੈ। ਟਾਈਮਜ਼ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ।
ਚੀਨੀ ਸਰਕਾਰ ਨੇ ਛੇ ਸਾਲ ਪਹਿਲਾਂ ਲੰਡਨ ਵਿੱਚ ਇੱਕ ਇਤਿਹਾਸਕ ਇਮਾਰਤ ਖਰੀਦੀ ਸੀ, ਜਿਸ ਵਿੱਚ ਰਾਇਲ ਟਕਸਾਲ ਹੁੰਦਾ ਸੀ, ਪਰ ਅਜੇ ਵੀ ਉੱਥੇ ਇੱਕ ਨਵਾਂ ਦੂਤਘਰ ਖੋਲ੍ਹਣ ਦੀ ਇਜਾਜ਼ਤ ਪ੍ਰਾਪਤ ਨਹੀਂ ਕਰ ਸਕਿਆ ਹੈ। ਇਸ ਤੋਂ ਪਹਿਲਾਂ ਰਿਪੋਰਟ ਮਿਲੀ ਸੀ ਕਿ ਯੂ.ਕੇ ਕਈ ਸ਼ਰਤਾਂ ਦੇ ਨਾਲ ਚੀਨ ਨੂੰ ਯੂਰਪ ਦਾ ਸਭ ਤੋਂ ਵੱਡਾ ਦੂਤਘਰ ਖੋਲ੍ਹਣ ਦੀ ਇਜਾਜ਼ਤ ਦੇ ਸਕਦਾ ਹੈ।
ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਦੱਸਿਆ, "ਅਮਰੀਕਾ ਚੀਨ ਨੂੰ ਸਾਡੇ ਸਭ ਤੋਂ ਨੇੜਲੇ ਸਹਿਯੋਗੀਆਂ ਵਿੱਚੋਂ ਇੱਕ ਦੇ ਸੰਵੇਦਨਸ਼ੀਲ ਸੰਚਾਰ ਤੱਕ ਸੰਭਾਵੀ ਪਹੁੰਚ ਪ੍ਰਦਾਨ ਕਰਨ ਬਾਰੇ ਡੂੰਘਾ ਚਿੰਤਤ ਹੈ।'' ਜਿਸ ਇਮਾਰਤ ਵਿੱਚ ਚੀਨ ਦੂਤਘਰ ਖੋਲ੍ਹਣਾ ਚਾਹੁੰਦਾ ਹੈ ਉਹ ਵਿੱਤੀ ਕੇਂਦਰਾਂ ਦੇ ਨਾਲ-ਨਾਲ ਤਿੰਨ ਮਹੱਤਵਪੂਰਨ ਡੇਟਾ ਸੈਂਟਰਾਂ ਨਾਲ ਸਥਿਤ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਯੂ.ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਬੀਜਿੰਗ ਨੂੰ ਦੂਤਘਰ ਖੋਲ੍ਹਣ ਤੋਂ ਇਨਕਾਰ ਕਰਨ ਲਈ ਕਿਹਾ ਸੀ ਇਹ ਮੁੱਦਾ ਵਪਾਰ ਗੱਲਬਾਤ ਦੌਰਾਨ ਉਠਾਇਆ ਗਿਆ ਸੀ। ਸੂਤਰਾਂ ਅਨੁਸਾਰ ਜੇਕਰ ਇਹ ਦੂਤਘਰ ਖੋਲਿ੍ਹਆ ਜਾਂਦਾ ਹੈ, ਤਾਂ ਟਰੰਪ ਪ੍ਰਸ਼ਾਸਨ ਨੂੰ ਖੁਫੀਆ ਜਾਣਕਾਰੀ ਯੂ.ਕੇ ਨੂੰ ਟ੍ਰਾਂਸਫਰ ਕਰਨ ਬਾਰੇ ਚਿੰਤਾਵਾਂ ਹੋਣਗੀਆਂ।