image caption:

ਪੀਯੂਸ਼ ਚਾਵਲਾ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

ਭਾਰਤੀ ਸਪਿਨਰ ਪੀਯੂਸ਼ ਚਾਵਲਾ ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ। 36 ਸਾਲ ਦੇ ਗੇਂਦਬਾਜ਼ ਨੇ ਇੰਸਟਾਗ੍ਰਾਮ &lsquoਤੇ ਪੋਸਟ ਕਾ ਕੇ ਲਿਖਿਆ-ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਮੈਦਾਨ &lsquoਤੇ ਰਹਿਣ ਦੇ ਬਾਅਦ ਹੁਣ ਸਮਾਂ ਆ ਗਿਆ ਹੈ ਕਿ ਇਸ ਖੂਬਸੂਰਤ ਖੇਡ ਨੂੰ ਅਲਵਿਦਾ ਕਹਾਂ।
ਪੀਯੂਸ਼ ਚਾਵਲਾ 2007 ਵਿਚ ਟੀ-20 ਵਰਲਡ ਕੱਪ ਤੇ 2011 ਵਿਚ ਵਨਡੇ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਸ ਵੱਲੋਂ ੀਫਲ਼ ਦੇ 2 ਟਾਈਟਲ ਵੀ ਜਿੱਤੇ ਹਨ। ਚਾਵਲਾ ਨੇ ਭਾਰਤ ਲਈ 3 ਟੈਸਟ, 25 ਵਨਡੇ ਤੇ 7 ਟੀ-29 ਇੰਟਰਨੈਸ਼ਨਲ ਮੈਚ ਖੇਡੇ ਹਨ। ਉਨ੍ਹਾਂ ਨੇ ਕੁੱਲ 43 ਵਿਕਟਾਂ ਲਈਆਂ। ਪਿਊਸ਼ ਚਾਵਲਾ ਨੇ ਪੋਸਟ ਸਾਂਝੀ ਕਰਕੇ ਲਿਖਿਆ- &ldquoਭਾਰਤ ਲਈ ਖੇਡਣ ਤੋਂ ਲੈ ਕੇ 2007 ਟੀ-20 ਵਿਸ਼ਵ ਕੱਪ ਤੇ 2011 ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਤੱਕ, ਇਸ ਸ਼ਾਨਦਾਰ ਯਾਤਰਾ ਦਾ ਹਰ ਪਲ ਕਿਸੇ ਵਰਦਾਨ ਤੋਂ ਘੱਟ ਨਹੀਂ ਰਿਹਾ। ਇਹ ਯਾਦਾਂ ਹਮੇਸ਼ਾ ਮੇਰੇ ਦਿਲ ਵਿੱਚ ਰਹਿਣਗੀਆਂ&rdquo