image caption:

ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਉਪਰ ਪਰਮਜੀਤ ਸਿੰਘ ਵੀਰਜੀ ਨੇ ਕੀਤੇ ਤਿੱਖੇ ਸੁਆਲ

👉 ਆਪਣੀਆਂ ਕੁਰਕ ਹੋ ਰਹੀਆਂ ਸੰਸਥਾਵਾਂ ਨੂੰ ਬਚਾਉਣ ਦੀ ਥਾਂ ਐਸਜੀਪੀਸੀ ਉਪਰ ਸੁਆਲ ਚੁੱਕਣੇ ਅਤਿ ਮੰਦਭਾਗਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਮੀਡੀਆ ਵਿਚ ਆਈ ਖ਼ਬਰ ਮੁਤਾਬਿਕ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਪੰਥ ਦੀ ਸਿਰਮੌਰ ਸੰਸਥਾ ਐਸਜੀਪੀਸੀ ਤੇ ਧਰਮ ਪ੍ਰਚਾਰ ਦੀ ਘਾਟ ਦਾ ਦੋਸ਼ ਲਗਾਂਦਿਆਂ ਆਪਣੇ ਆਪ ਨੂੰ ਵਡਿਆਇਆ ਹੈ । ਤੇ ਉਨ੍ਹਾਂ ਵਲੋਂ ਪੰਜਾਬ ਅੰਦਰ ਧਰਮ ਪ੍ਰਚਾਰ ਕਰਵਾਇਆ ਜਾ ਰਿਹਾ ਹੈ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦਾ ਸਾਬਕਾ ਮੀਤ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਕਮੇਟੀ ਪ੍ਰਬੰਧਕ ਆਪਣੀ ਪੀੜੀ ਹੇਠ ਸੋਟਾ ਫੇਰਦਿਆਂ ਪੰਥ ਨੂੰ ਦਸਣ ਕਿ ਆਪਣੀ ਪਾਰਟੀ ਦੇ ਕਿਤਨੇ ਮੈਂਬਰਾਂ ਨੂੰ ਤੁਸੀਂ ਅੰਮ੍ਰਿਤ ਸੰਚਾਰ ਰਾਹੀਂ ਉਨ੍ਹਾਂ ਦੀ ਸਿੱਖ ਪੰਥ 'ਚ ਵਾਪਿਸੀ ਕਰਵਾਈ ਹੈ..? ਕਿਤਨੇ ਮੈਂਬਰ ਪੱਕੇ ਨਿਤਨੇਮੀ ਬਣਵਾਏ ਹਨ..? ਜਦਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਕਮੇਟੀ ਮੈਂਬਰ ਅੰਮ੍ਰਿਤਧਾਰੀ ਅਤੇ ਨਿਤਨੇਮੀ ਹੋਣਾ ਅਤਿ ਜਰੂਰੀ ਹੈ। ਇਹ ਵੀਂ ਦਸਣਾ ਕਿ ਸਿੱਖੀ ਰਹਿਤ ਮਰਿਆਦਾ ਅਨੁਸਾਰ ਦਾਹੜੇ ਨੂੰ ਹਮੇਸ਼ਾਂ ਪ੍ਰਕਾਸ਼ ਕਰਕੇ ਰੱਖਣਾ ਚਾਹੀਦਾ ਹੈ ਫੇਰ ਤੁਸੀਂ ਤੇ ਤੁਹਾਡੇ ਧਰਮ ਪ੍ਰਚਾਰ ਮੁੱਖੀ ਵਲੋਂ ਓਸ ਦੀ ਉਲੰਘਣਾ ਕਿਉਂ ਕੀਤੀ ਜਾ ਰਹੀ ਹੈ..? ਤੁਹਾਡੇ ਸਕੱਤਰ ਸਾਬ ਯੂਪੀ ਵਿਚ ਸਿਰੋਪਾਓ ਤਾਂ ਲੈ ਰਹੇ ਹਨ ਪਰ ਓਹ ਪੀਲੀਭੀਤ ਜਾ ਕੇ ਜਿਹੜੇ ਗਰੀਬ ਸਿੱਖ ਈਸਾਈ ਬਣ ਗਏ ਹਨ ਉਨ੍ਹਾਂ ਨੂੰ ਮੁੜ ਸਿੱਖੀ ਵਿਚ ਵਾਪਿਸ ਲੈ ਕੇ ਆਉਣ ਲਈ ਪ੍ਰੇਰਿਤ ਕਿਉਂ ਨਹੀਂ ਕਰ ਸਕੇ..? ਤੇ ਤੁਹਾਡੀ ਧਰਮ ਪ੍ਰਚਾਰ ਵਿੰਗ ਜੋ ਯੂਪੀ ਵਿਚ ਧਰਮ ਪ੍ਰਚਾਰ ਦੇ ਕੈਂਪ ਲਗਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਦਾ ਦਾਹਵਾ ਕਰ ਰਹਿ ਹੈ ਕਿਉਂ ਫੇਲ ਹੋ ਗਈ..? ਰਹੀ ਗੱਲ ਐਸਜੀਪੀਸੀ ਦੇ ਧਰਮ ਪ੍ਰਚਾਰ ਦੀ ਜਿਤਨਾ ਪ੍ਰਚਾਰ ਪ੍ਰਸਾਰ ਉਨ੍ਹਾਂ ਵਲੋਂ ਕੀਤਾ ਤੇ ਕਰਵਾਇਆ ਜਾਂਦਾ ਹੈ ਓਹ ਸ਼ੋਰ ਸ਼ਰਾਬਾ ਨਹੀਂ ਪਾਉਂਦੇ ਤੇ ਆਪਣਾ ਕੰਮ ਕਰਣ ਵਿਚ ਮਸ਼ਰੂਫ ਰਹਿੰਦੇ ਹਨ ਤੇ ਖਾਸ ਕਰਕੇ ਤੁਹਾਡੇ ਧਿਆਨ ਹਿੱਤ ਉਨ੍ਹਾਂ ਅਧੀਨ ਚਲ ਰਹੀਆਂ ਸਿੱਖ ਸੰਸਥਾਵਾਂ ਆਪਣਾ ਮਿਆਰ ਬਹੁਤ ਵੱਡਾ ਕਰ ਰਹੀਆਂ ਹਨ ਤੇ ਤੁਹਾਡੀ ਨਾਲਾਇਕ ਪ੍ਰਬੰਧਕੀ ਅਧੀਨ ਸਿੱਖ ਸੰਸਥਾਵਾਂ ਦੀ ਕੁਰਕੀ ਹੋਣ ਦੀ ਨੌਬਤ ਬਣ ਆਈ ਹੈ ਤੇ ਕੌਮ ਦਾ ਵੱਡਾ ਸਰਮਾਇਆ ਤੁਹਾਡੀ ਬੇਵਕੂਫੀਆਂ ਕਰਕੇ ਅਦਾਲਤ ਅੰਦਰ ਬਰਬਾਦ ਹੋ ਰਿਹਾ ਹੈ । ਜਦਕਿ ਇਸੇ ਸਰਮਾਏ ਨਾਲ ਬਹੁਤ ਕੁਝ ਸਵਾਰਿਆ ਜਾ ਸਕਦਾ ਸੀ, ਪਰ ਹਊਮੈ ਵਸ ਹੋ ਕੇ ਤੁਸੀਂ ਜਮੀਨੀ ਪੱਧਰ ਤੇ ਪੰਥ ਲਈ ਕੰਮ ਕਰਣ ਦੀ ਥਾਂ ਫੋਕੀ ਬਿਆਨ ਬਾਜ਼ੀ ਕਰਕੇ ਆਪਣੇ ਆਪ ਨੂੰ ਵੱਡਾ ਹਿਤੈਸ਼ੀ ਸਾਬਿਤ ਕਰਣ ਤੇ ਤੁਲੇ ਰਹਿੰਦੇ ਹੋ । ਅੰਤ ਵਿਚ ਉਨ੍ਹਾਂ ਕਿਹਾ ਕਿ ਤੁਹਾਡੇ ਪ੍ਰਚਾਰ ਅਧੀਨ ਨਾ ਤੁਸੀਂ ਗੁਰਦੁਆਰਾ ਡਾਂਗਮਾਰ ਸਾਹਿਬ, ਗੁਰਦੁਆਰਾ ਗਿਆਨ ਗੋਦੜੀ ਅਤੇ ਕਈ ਹੋਰ ਇਤਿਹਾਸਿਕ ਗੁਰੂਘਰ ਬਚਾ ਪਾਏ ਬਲਕਿ ਗੁਰੂਘਰਾਂ ਅੰਦਰ ਹੋ ਰਹੇ ਕੂਕਰਮ ਬਾਰੇ ਅਖਬਾਰਾਂ ਦੀਆਂ ਸੁਰਖੀਆਂ ਤੁਹਾਡੇ ਉਪਰ ਵੱਡੇ ਸੁਆਲ ਚੁਕਦੀਆਂ ਰਹਿੰਦੀਆਂ ਹਨ । ਤੇ ਇਹੋ ਜਿਹੀ ਖਬਰਾਂ ਤੁਹਾਡੇ ਪ੍ਰਚਾਰ ਪ੍ਰਸਾਰ ਦਾ ਵਿਸ਼ਲੇਸ਼ਣ ਕਰ ਦਿੰਦੀਆਂ ਹਨ ।