image caption:

ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ (ਬੈਲਜੀਅਮ) ਵਿਖ਼ੇ ਤੀਜੇ ਘੱਲੂਘਾਰੇ ਦੀ 41ਵੀ ਵਰ੍ਹੇ ਗੰਢ ਅਤੇ ਜਲਾਵਤਨੀ ਭਾਈ ਜਗਦੀਸ ਸਿੰਘ ਭੂਰਾ ਦੀ ਯਾਦ 'ਚ ਹੋਏ ਸਮਾਗਮ

ਗੁਰਧਾਮਾਂ ਦੀ ਰਾਖੀ ਅਤੇ ਖਾਲਸਾ ਰਾਜ ਦੀ ਸਥਾਪਨਾ ਲਈ ਦਿੱਤੀਆਂ ਸ਼ਹਾਦਤਾਂ ਸਾਡੇ ਲਰੀ ਪ੍ਰੇਰਨਾ ਸ੍ਰੋਤ: ਪੰਥਕ ਆਗੂ ਯੂਰਪ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਚ ਭਾਰਤੀ ਫੌਜ ਵੱਲੋ ਕੀਤਾ ਗਿਆ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ 37 ਹੋਰ ਗੁਰਧਾਮਾਂ ਤੇ ਕੀਤਾ ਗਿਆ ਹਮਲਾ ਹਰ ਸਾਲ ਸਿੱਖਾਂ ਦੇ ਮਨਾਂ ਦੀ ਬੇਚੈਨੀ ਅਤੇ ਪੀੜਾ ਨੂੰ ਹੋਰ ਵਧਾਉਂਦਾ ਜਾ ਰਿਹਾ ਹੈ। ਸਿੱਖ ਭਾਰਤ 'ਚ ਅਪਣੇ ਨਾਲ ਹੋ ਰਹੇ ਦੋਹਰੇ ਮਾਪਦੰਡ ਨੂੰ ਸਮਝਣ ਲਈ ਸਮਰੱਥ ਹੋ ਰਹੇ ਹਨ। ਜਿਸ ਕਰਕੇ ਹਰ ਗੁਰਦੁਆਰਾ ਸਾਹਿਬ ਚ ਇਹਨਾਂ ਸਮਾਗਮਾਂ ਨੂੰ ਮਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਸਿੱਖ ਸੰਗਤਾਂ ਦੀ ਹਾਜ਼ਰੀ ਅਤੇ ਅਪਣੇ ਸ਼ਹੀਦਾਂ ਦੀਆਂ ਗਾਥਾਵਾਂ ਸੁਨਣ ਲਈ ਦਿਲਚਸਪੀ ਵੱਧ ਰਹੀ ਹੈ। ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ (ਬੈਲਜੀਅਮ) ਚ ਤੀਜੇ ਘੱਲੂਘਾਰੇ ਦੀ 41 ਵੀ ਵਰ੍ਹੇ ਗੰਢ ਅਤੇ ਜਲਾਵਤਨੀ ਸਵ: ਜਗਦੀਸ ਸਿੰਘ ਭੂਰਾ ਦੀ ਬਰਸੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੁਰਨਤਾ ਭੋਗ ਉਪਰੰਤ ਦੇਸ਼ਾਂ ਵਿਦੇਸ਼ਾਂ ਤੋਂ ਉਚੇਚੇ ਤੌਰ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੂੱਲ ਭੇਟ ਕਰਨ ਆਏ ਭਾਈ ਬਲਵਿੰਦਰ ਸਿੰਘ ਜੀ ਹਜੁਰੀ ਰਾਗੀ ਵੱਲੋ ਕੀਰਤਨ, ਭਾਈ ਸੰਤੋਖ ਸਿੰਘ ਜਰਮਨੀ ਨੇ ਇਤਿਹਾਸ ਦੀ ਵਿਚਾਰ, ਭਾਈ ਸਤਿੰਦਰ ਸਿੰਘ ਜੀ ਜਾਗੋ ਵਾਲਾ ਜਥਾ (ਯੂਕੇ) ਵੱਲੋਂ ਸਿੱਖ ਇਤਹਾਸ ਪੇਸ਼ ਕਰਦਿਆਂ ਜੋਸ਼ੀਲੀਆਂ ਵਾਰਾਂ ਅਤੇ ਪੰਥਕ ਬੁਲਾਰਿਆਂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਰਜਿੰਦਰ ਸਿੰਘ ਬੱਬਰ (ਜਰਮਨੀ), ਭਾਈ ਕਸ਼ਮੀਰ ਸਿੰਘ ਗੋਸਲ, ਭਾਈ ਸਤਨਾਮ ਸਿੰਘ (ਫਰਾਂਸ), ਭਾਈ ਮਨਜੋਤ ਸਿੰਘ ਭੂਰਾ ਨੇ ਜੂਨ 84 ਤੀਜੇ ਘੱਲੂਘਾਰੇ ਸਮੇਂ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਜਿਸ ਬਹਾਦਰੀ ਨਾਲ ਅਪਣੇ ਆਖਰੀ ਸਵਾਸਾਂ ਤੱਕ ਸਾਥੀਆਂ ਸਮੇਤ ਜੰਗ ਲੜੀ ਦੀ ਦਾਸਤਾਨ ਅਤੇ ਭਾਰਤੀ ਹੁਕਮਰਾਨ ਦੀਆਂ ਫ਼ੌਜਾਂ ਵੱਲੋਂ ਮੀਰ ਮੰਨੂੰ ਦੇ ਜ਼ੁਲਮ ਨੂੰ ਵੀ ਮਾਤ ਪਾਉਣ ਵਾਲੀਆਂ ਘਟਨਾਵਾਂ ਵਿਸਥਾਰ ਨਾਲ ਸੰਗਤਾਂ ਨਾਲ ਸਾਂਝੀਆਂ ਕਰਦਿਆਂ ਇਸ ਸੰਘਰਸ਼ ਚ ਆਖ਼ਰੀ ਸਵਾਸਾਂ ਤੱਕ ਪੰਥਕ ਸੇਵਾਵਾਂ ਨਿਭਾਅ ਗਏ ਸਵ: ਭਾਈ ਜਗਦੀਸ ਸਿੰਘ ਭੂਰਾ ਦੀਆਂ ਪੰਥਕ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੂੱਲ ਭੇਟ ਕੀਤੇ। ਸਮੂੱਹ ਪੰਥਕ ਬੁਲਾਰਿਆ ਵੱਲੋ ਸੰਤਾਂ ਦੇ ਉਹਨਾਂ ਬਚਨਾਂ &ldquoਜਿਸ ਦਿਨ ਦਰਬਾਰ ਸਾਹਿਬ ਅੰਦਰ ਭਾਰਤੀ ਫੌਜ ਦੇ ਨਾਅਪਾਕਿ ਪੈਰ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ&ldquo ਦੇ ਬਚਨਾ ਤੇ ਪਹਿਰਾ ਦੇਣ ਲਈ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਕਰਦਿਆਂ ਆਪ ਵੀ ਉਸ ਕੌਮੀ ਘਰ ਖਾਲਿਸਤਾਨ ਲਈ ਜੱਦੋ- ਜਹਿਦ ਕਰਨ ਦਾ ਬਚਨ ਦੁਹਰਾਇਆ। ਇਸ ਸਮਾਗਮ ਦੌਰਾਨ ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਪ੍ਰਤਾਪ ਸਿੰਘ, ਭਾਈ ਬਲਜਿੰਦਰ ਸਿੰਘ ਬੰਟੀ, ਰਾਜਵਿੰਦਰ ਸਿੰਘ ਰਾਜੂ, ਭਾਈ ਹਰਵਿੰਦਰ ਸਿੰਘ ਢਿੱਲੋ (ਜਰਮਨੀ), ਭਾਈ ਪ੍ਰਿਥੀਪਾਲ ਸਿੰਘ ਪਟਵਾਰੀ, ਭਾਈ ਗੁਰਦਿਆਲ ਸਿੰਘ ਢੰਘਾਣਸੂ (ਬੈਲਜੀਅਮ), ਭਾਈ ਰਘਵੀਰ ਸਿੰਘ ਕੋਹਾੜ, ਭਾਈ ਸੁਖਦੇਵ ਸਿੰਘ ਖਾਲੂ, ਭਾਈ ਜਗਤਾਰ ਸਿੰਘ ਬਿੱਟੂ, ਭਾਈ ਰਾਮ ਸਿੰਘ ਵਿਰਕ, ਭਾਈ ਜਸਵੀਰ ਸਿੰਘ ਜੱਸਾ, (ਫਰਾਂਸ) ਉਚੇਚੇ ਤੌਰ ਤੇ ਹਾਜ਼ਰੀ ਭਰਨ ਲਈ ਪਹੁੱਚੇ ਹੋਏ ਸਨ।