image caption:

ਟਰੰਪ ਨੇ 700 ਮਰੀਨ ਕਮਾਂਡੋ, 2000 ਹੋਰ ਨੈਸ਼ਨਲ ਗਾਰਡ ਭੇਜੇ

ਅਮਰੀਕਾ &rsquoਚ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਵਿਚ 4 ਦਿਨਾਂ ਤੋਂ ਚੱਲ ਰਹੀ ਹਿੰਸਾ ਵਿਚ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਿੰਸਕ ਵਿਰੋਧ ਪ੍ਰਦਰਸ਼ਨ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੇ ਫ਼ੈਸਲੇ ਵਿਰੁਧ ਹੋ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਨੂੰ ਕੰਟਰੋਲ ਕਰਨ ਲਈ, ਟਰੰਪ ਪ੍ਰਸ਼ਾਸਨ ਨੇ 2000 ਹੋਰ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਕੁੱਲ ਗਿਣਤੀ 4000 ਹੋ ਜਾਵੇਗੀ। ਇਸ ਤੋਂ ਇਲਾਵਾ, 700 ਮਰੀਨ ਕਮਾਂਡੋ ਤਾਇਨਾਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ ਜੋ ਨੈਸ਼ਨਲ ਗਾਰਡਾਂ ਦੇ ਨਾਲ ਮਿਲ ਕੇ ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲਣਗੇ। ਇਹ ਮਰੀਨ ਸੈਨਿਕ ਦੱਖਣੀ ਕੈਲੀਫੋਰਨੀਆ ਦੇ ਟਵੰਟੀ ਨਾਇਨ ਪਾਮਜ਼ ਬੇਸ ਤੋਂ ਆ ਰਹੇ ਹਨ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਹ ਤਾਇਨਾਤੀ ਅਗਲੇ ਕੁੱਝ ਘੰਟਿਆਂ ਵਿਚ ਹੋ ਸਕਦੀ ਹੈ।

ਇਸ ਤੋਂ ਪਹਿਲਾਂ, ਟਰੰਪ ਨੇ ਲਾਸ ਏਂਜਲਸ ਵਿਚ ਫੈਲੀ ਹਿੰਸਾ ਤੇ ਭੰਨਤੋੜ ਤੋਂ ਬਾਅਦ ਉੱਥੇ ਤਾਇਨਾਤ ਨੈਸ਼ਨਲ ਗਾਰਡ ਸੈਨਿਕਾਂ ਦੀ ਵੀ ਪ੍ਰਸ਼ੰਸਾ ਕੀਤੀ ਸੀ। ਇਨ੍ਹਾਂ ਸੈਨਿਕਾਂ ਨੂੰ ਆਮ ਤੌਰ 'ਤੇ ਰਾਜ ਦੇ ਗਵਰਨਰਾਂ ਦੇ ਆਦੇਸ਼ਾਂ 'ਤੇ ਬੁਲਾਇਆ ਜਾਂਦਾ ਹੈ, ਪਰ ਇਸ ਵਾਰ ਟਰੰਪ ਨੇ ਖ਼ੁਦ ਇਨ੍ਹਾਂ ਨੂੰ ਤਾਇਨਾਤ ਕੀਤਾ ਹੈ।