image caption:

ਯੂ.ਕੇ ’ਚ ਚੀਨ ਖੋਲ੍ਹਣ ਜਾ ਰਿਹੈ ਦੂਤਘਰ, ਅਮਰੀਕਾ ਨੇ ਦਿਤੀ ਚਿਤਾਵਨੀ

ਅਮਰੀਕਾ ਨੇ ਬ੍ਰਿਟਿਸ਼ ਅਧਿਕਾਰੀਆਂ ਨੂੰ ਲੰਡਨ ਵਿਚ ਇਕ ਨਵਾਂ ਚੀਨੀ ਦੂਤਘਰ ਖੋਲ੍ਹਣ ਦੀ ਇਜਾਜ਼ਤ ਦੇਣ ਵਿਰੁਧ ਚੇਤਾਵਨੀ ਦਿਤੀ ਹੈ ਕਿਉਂਕਿ ਇਸ ਦੀ ਯੋਜਨਾਬੱਧ ਜਗ੍ਹਾ ਦੇਸ਼ ਦੇ ਮਹੱਤਵਪੂਰਨ ਵਿੱਤੀ ਕੇਂਦਰਾਂ ਨੇੜੇ ਹੈ। ਟਾਈਮਜ਼ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿਤੀ।

ਚੀਨੀ ਸਰਕਾਰ ਨੇ ਛੇ ਸਾਲ ਪਹਿਲਾਂ ਲੰਡਨ ਵਿਚ ਇਕ ਇਤਿਹਾਸਕ ਇਮਾਰਤ ਖ਼ਰੀਦੀ ਸੀ, ਜਿਸ ਵਿਚ ਰਾਇਲ ਟਕਸਾਲ ਹੁੰਦਾ ਸੀ ਪਰ ਅਜੇ ਵੀ ਉੱਥੇ ਇਕ ਨਵਾਂ ਦੂਤਘਰ ਖੋਲ੍ਹਣ ਦੀ ਇਜਾਜ਼ਤ ਪ੍ਰਾਪਤ ਨਹੀਂ ਕਰ ਸਕਿਆ ਹੈ। ਇਸ ਤੋਂ ਪਹਿਲਾਂ ਰਿਪੋਰਟ ਮਿਲੀ ਸੀ ਕਿ ਯੂ.ਕੇ ਕਈ ਸ਼ਰਤਾਂ ਦੇ ਨਾਲ ਚੀਨ ਨੂੰ ਯੂਰਪ ਦਾ ਸੱਭ ਤੋਂ ਵੱਡਾ ਦੂਤਘਰ ਖੋਲ੍ਹਣ ਦੀ ਇਜਾਜ਼ਤ ਦੇ ਸਕਦਾ ਹੈ।

ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਦਸਿਆ, &lsquoਅਮਰੀਕਾ ਚੀਨ ਨੂੰ ਸਾਡੇ ਸੱਭ ਤੋਂ ਨੇੜਲੇ ਸਹਿਯੋਗੀਆਂ ਵਿਚੋਂ ਇਕ ਦੇ ਸੰਵੇਦਨਸ਼ੀਲ ਸੰਚਾਰ ਤਕ ਸੰਭਾਵੀ ਪਹੁੰਚ ਪ੍ਰਦਾਨ ਕਰਨ ਬਾਰੇ ਡੂੰਘਾ ਚਿੰਤਤ ਹੈ।&rsquo&rsquo ਜਿਸ ਇਮਾਰਤ ਵਿਚ ਚੀਨ ਦੂਤਘਰ ਖੋਲ੍ਹਣਾ ਚਾਹੁੰਦਾ ਹੈ ਉਹ ਵਿੱਤੀ ਕੇਂਦਰਾਂ ਦੇ ਨਾਲ-ਨਾਲ ਤਿੰਨ ਮਹੱਤਵਪੂਰਨ ਡੇਟਾ ਸੈਂਟਰਾਂ ਨਾਲ ਸਥਿਤ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਯੂ.ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਬੀਜਿੰਗ ਨੂੰ ਦੂਤਘਰ ਖੋਲ੍ਹਣ ਤੋਂ ਇਨਕਾਰ ਕਰਨ ਲਈ ਕਿਹਾ ਸੀ ਇਹ ਮੁੱਦਾ ਵਪਾਰ ਗੱਲਬਾਤ ਦੌਰਾਨ ਉਠਾਇਆ ਗਿਆ ਸੀ। ਸੂਤਰਾਂ ਅਨੁਸਾਰ ਜੇਕਰ ਇਹ ਦੂਤਘਰ ਖੋਲਿ੍ਹਆ ਜਾਂਦਾ ਹੈ ਤਾਂ ਟਰੰਪ ਪ੍ਰਸ਼ਾਸਨ ਨੂੰ ਖ਼ੁਫ਼ੀਆ ਜਾਣਕਾਰੀ ਯੂ.ਕੇ ਨੂੰ ਟਰਾਂਸਫ਼ਰ ਕਰਨ ਬਾਰੇ ਚਿੰਤਾਵਾਂ ਹੋਣਗੀਆਂ।