image caption:

ਕੋਰਟ ਕੇਸ ਦਰਮਿਆਨ ਬੀ.ਬੀ.ਸੀ. ਵੱਲੋਂ ਸਿੱਧੂ ਮੂਸੇਵਾਲਾ ਦੀ ਦਸਤਾਵੇਜ਼ੀ ਦੇ 2 ਐਪੀਸੋਡ ਯੂਟਿਊਬ ‘ਤੇ ਰਿਲੀਜ਼

ਮਾਨਸਾ- ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਬਾਰੇ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਬੀ.ਬੀ.ਸੀ. ਵਰਲਡ ਸਰਵਿਸ ਨੇ ਦਸਤਾਵੇਜ਼ੀ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਯੂਟਿਊਬ &lsquoਤੇ ਰਿਲੀਜ਼ ਕਰ ਦਿੱਤਾ ਹੈ। ਉਂਝ ਦਸਤਾਵੇਜ਼ੀ ਮਿੱਥੇ ਮੁਤਾਬਕ ਮੁੰਬਈ ਵਿਚ ਰਿਲੀਜ਼ ਕੀਤੀ ਜਾਣੀ ਸੀ।
ਦਸਤਾਵੇਜ਼ੀ ਮੂਸੇਵਾਲਾ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤੀ ਗਈ ਹੈ, ਹਾਲਾਂਕਿ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਦਸਤਾਵੇਜ਼ੀ ਦੀ ਸਕਰੀਨਿੰਗ &lsquoਤੇ ਰੋਕ ਲਾਉਣ ਦੀ ਮੰਗ ਕਰਦੀ ਇਕ ਪਟੀਸ਼ਨ ਬੀਤੇ ਦਿਨੀਂ ਮਾਨਸਾ ਕੋਰਟ &lsquoਚ ਦਾਖ਼ਲ ਕੀਤੀ ਸੀ। ਮੂਸੇਵਾਲਾ ਦੇ ਪਰਿਵਾਰ ਵੱਲੋਂ ਉਸ ਦੇ ਗੀਤਾਂ ਦਾ ਇਕ ਈ.ਪੀ. (ਅਕਸਟੈਂਡਿਡ ਪਲੇਅ) ਰਿਲੀਜ਼ ਕੀਤਾ ਜਾ ਸਕਦਾ ਹੈ। ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਹੋਇਆ ਸੀ।
ਇਸ ਦੌਰਾਨ ਬੀ.ਬੀ.ਸੀ. ਨੇ ਦਸਤਾਵੇਜ਼ੀ ਦੇ ਦੋ ਐਪੀਸੋਡ ਜਾਰੀ ਕੀਤੇ ਹਨ, ਜਿਸ ਵਿਚ ਮੂਸੇਵਾਲਾ ਦੇ ਕੁਝ ਪੁਰਾਣੇ ਦੋਸਤ, ਕੁਝ ਪੱਤਰਕਾਰ ਅਤੇ ਪੰਜਾਬ ਅਤੇ ਦਿੱਲੀ ਦੇ ਦੋ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਹਨ। ਵੀਡੀਓ ਵਿਚ ਗੈਂਗਸਟਰ ਗੋਲਡੀ ਬਰਾੜ ਨਾਲ ਇੱਕ ਆਡੀਓ ਇੰਟਰਵਿਊ ਵੀ ਸ਼ਾਮਲ ਹੈ, ਜਿਸ &lsquoਤੇ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿਚ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਦੋਸ਼ ਹੈ, ਅਤੇ ਉਸ ਨੂੰ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ।
ਦਸਤਾਵੇਜ਼ੀ ਦਾ ਪਹਿਲਾ ਐਪੀਸੋਡ, ਜਿਸ ਦਾ ਸਿਰਲੇਖ &lsquoਦ ਕਿਲਿੰਗ ਕਾਲ&rsquo ਹੈ, ਮੂਸੇਵਾਲਾ ਦੀ ਮੁੱਢਲੀ ਜ਼ਿੰਦਗੀ, ਮਕਬੂਲੀਅਤ ਵਿਚ ਵਾਧਾ ਅਤੇ ਉਸ ਦੇ ਕਰੀਅਰ ਦੇ ਆਲੇ ਦੁਆਲੇ ਵਿਵਾਦਾਂ &lsquoਤੇ ਕੇਂਦਰਿਤ ਹੈ, ਜਦੋਂ ਕਿ ਦੂਜਾ ਭਾਗ ਉਸ ਦੇ ਕਤਲ ਨੂੰ ਕਵਰ ਕਰਦਾ ਹੈ।