15 ਸਾਲ ਤੋਂ ਘੱਟ ਉਮਰ ਦੇਆਂ ਲਈ ਸੋਸ਼ਲ ਮੀਡੀਆ ਬੈਨ! ਰਾਸ਼ਟਰਪਤੀ ਨੇ ਲਗਾਈ ਮੋਹਰ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੰਕੇਤ ਦਿੱਤੇ ਹਨ ਕਿ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਮਹੀਨਿਆਂ 'ਚ ਯੂਰਪੀ ਸੰਘ ਇਸ 'ਤੇ ਕੋਈ ਕਦਮ ਨਹੀਂ ਚੁੱਕਦਾ ਤਾਂ ਫਰਾਂਸ ਖੁਦ ਇਸ ਦਿਸ਼ਾ 'ਚ ਸਖਤ ਕਾਨੂੰਨ ਬਣਾਏਗਾ।
ਇਹ ਬਿਆਨ ਉਸ ਦੁਖਦ ਘਟਨਾ ਦੇ ਕੁਝ ਹੀ ਘੰਟਿਆਂ ਬਾਅਦ ਆਇਆ ਹੈ ਜਿਸ ਵਿਚ ਫਰਾਂਸ ਦੇ ਪੂਰਬੀ ਸ਼ਹਿਰ ਂੋਗੲਨਟ ਦੇ ਇਕ ਮਿਡਲ ਸਕੂਲ 'ਚ 14 ਸਾਲਾ ਵਿਦਿਆਰਥੀ ਨੇ ਇਕ 31 ਸਾਲਾ ਸਟਾਫ ਮੈਂਬਰ ਦਾ ਚਾਕੂ ਮਾਰ ਕੇ ਕਤਮ ਕਰ ਦਿੱਤਾ। ਹਮਲੇ 'ਚ ਇਕ ਪੁਲਸ ਅਧਿਕਾਰੀ ਵੀ ਜ਼ਖ਼ਮੀ ਹੋਇਆ। ਵਿਦਿਆਰਥੀ ਨੇ ਦੋਵਾਂ 'ਤੇ ਇਕ ਹੀ ਚਾਕੂ ਨਾਲ ਹਮਲਾ ਕੀਤਾ।
ਫਰਾਂਸ 2 ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਰਾਸ਼ਟਰਪਤੀ ਮੈਕਰੋਨ ਨੇ ਕਿਹਾ, 'ਸਾਨੂੰ 15 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣੀ ਪਵੇਗੀ। ਮੈਂ ਯੂਰਪ ਤੋਂ ਇਸ ਦਿਸ਼ਾ 'ਚ ਕੋਸ਼ਿਸ਼ ਦੀ ਉਮੀਦ ਕਰ ਰਿਹਾ ਹਾਂ। ਜੇਕਰ ਨਹੀਂ ਹੋਇਆ ਤਾਂ ਫਰਾਂਸ ਇਕੱਲੇ ਹੀ ਕਦਮ ਚੁੱਕੇਗਾ। ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ।' ਉਨ੍ਹਾਂ ਇਹ ਵੀ ਕਿਹਾ ਕਿ ਡਿਜੀਟਲ ਪਲੇਟਫਾਰਮਾਂ ਤੱਕ ਬੇਕਾਬੂ ਪਹੁੰਚ ਨੌਜਵਾਨਾਂ ਵਿੱਚ ਹਿੰਸਾ ਦੇ ਵਧ ਰਹੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਇੱਕ ਵੱਡਾ ਕਾਰਨ ਬਣ ਰਹੀ ਹੈ।