ਇਜ਼ਰਾਈਲ ਨੇ ਗ੍ਰੇਟਾ ਥਨਬਰਗ ਨੂੰ ਸਵੀਡਨ ਵਾਪਿਸ ਭੇਜਿਆ
ਤਲਅਵੀਵ: ਇਜ਼ਰਾਈਲ ਨੇ ਸਵੀਡਿਸ਼ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ, ਜੋ ਹਿਰਾਸਤ ਵਿੱਚ ਸੀ, ਨੂੰ ਵਾਪਿਸ ਸਵੀਡਨ ਭੇਜ ਦਿੱਤਾ ਹੈ। ਗ੍ਰੇਟਾ ਨੂੰ ਫਰਾਂਸ ਲਈ ਇੱਕ ਫਲਾਈਟ ਵਿਚ ਬੈਠਾਇਆ ਗਿਆ ਹੈ, ਜਿੱਥੋਂ ਉਸਨੂੰ ਭੇਜਿਆ ਜਾਵੇਗਾ। ਸੋਮਵਾਰ ਨੂੰ, ਇਜ਼ਰਾਈਲੀ ਫੌਜ ਨੇ ਗ੍ਰੇਟਾ ਅਤੇ 11 ਹੋਰ ਸਾਥੀਆਂ ਨੂੰ ਗਾਜ਼ਾ ਦੇ ਤੱਟ ਦੇ ਨੇੜੇ ਮੈਡੇਲੀਨ ਨਾਮਕ ਆਪਣੇ ਜਹਾਜ਼ ਸਮੇਤ ਕਬਜ਼ੇ ਵਿਚ ਲੈ ਲਿਆ ਸੀ। ਜਿਨ੍ਹਾਂ ਨੂੰ ਬਾਅਦ ਵਿੱਚ ਇਜ਼ਰਾਈਲ ਦੇ ਅਸ਼ਦੋਦ ਬੰਦਰਗਾਹ 'ਤੇ ਲਿਜਾਇਆ ਗਿਆ। ਗ੍ਰੇਟਾ 1 ਜੂਨ ਨੂੰ ਇਟਲੀ ਦੇ ਤੱਟ ਤੋਂ ਗਾਜ਼ਾ ਦੇ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਈ ਸੀ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਐਕਸ 'ਤੇ ਪੋਸਟ ਕਰਕੇ ਗ੍ਰੇਟਾ ਦੇ ਡਿਪੋਰਟ ਬਾਰੇ ਜਾਣਕਾਰੀ ਦਿੱਤੀ ਹੈ।