ਰੂਸ ਵੱਲੋਂ ਦੋ ਯੂਕਰੇਨੀ ਸ਼ਹਿਰਾਂ ’ਤੇ ਡਰੋਨਾਂ ਤੇ ਮਿਜ਼ਾਈਲਾਂ ਨਾਲ ਹਮਲਾ
ਰੂਸ ਵੱਲੋਂ ਅੱਜ ਯੂਕਰੇਨ ਦੇ ਦੋ ਸ਼ਹਿਰਾਂ &rsquoਤੇ ਵੱਡੀ ਗਿਣਤੀ ਡਰੋਨਾਂ ਤੇ ਮਿਜ਼ਾਈਲਾਂ ਨਾਲ ਕੀਤੇ ਹਮਲੇ &rsquoਚ ਤਿੰਨ ਵਿਅਕਤੀ ਮਾਰੇ ਗਏ ਤੇ 13 ਜ਼ਖਮੀ ਹੋ ਗਏ। ਯੂਕਰੇਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਓਡੈਸਾ ਦੇ ਖੇਤਰੀ ਮੁਖੀ ਓਲੇਹ ਕਿਪਰ ਨੇ ਕਿਹਾ ਕਿ ਹਮਲੇ &rsquoਚ ਦੱਖਣੀ ਬੰਦਰਗਾਹ ਸ਼ਹਿਰ ਦੇ ਕੇਂਦਰ &rsquoਚ ਸਥਿਤ ਜਣੇਪਾ ਹਸਪਤਾਲ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਰਿਜਨਲ ਪ੍ਰੋਸੀਕਿਊਟਰ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸ਼ਹਿਰ ਵਿੱਚ ਤਿੰਨ ਵਿਅਕਤੀ ਮਾਰੇ ਗਏ ਤੇ ਨੌਂ ਜ਼ਖਮੀ ਹੋਏ ਹਨ। ਕੀਵ ਦੇ ਮੇਅਰ ਵਿਤਾਲੀ ਕਲਿਤਸ਼ਿਕੋ ਨੇ ਦੱਸਿਆ ਕਿ ਰਾਜਧਾਨੀ &rsquoਤੇ ਹੋਏ ਹਮਲੇ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਹਮਲੇ ਰੂਸ ਵੱਲੋਂ ਤਿੰਨ ਸਾਲਾਂ ਦੀ ਜੰਗ ਦੌਰਾਨ ਯੂਕਰੇਨ &rsquoਤੇ 500 ਤੋਂ ਵੱਧ ਡਰੋਨਾਂ ਨਾਲ ਕੀਤੇ ਗਏ ਸਭ ਤੋਂ ਵੱਡੇ ਹਮਲੇ ਤੋਂ ਕੁਝ ਘੰਟੇ ਬਾਅਦ ਹੋਏ ਹਨ। ਇਹ ਹਮਲੇ ਕਈ ਘੰਟਿਆਂ ਤੱਕ ਚੱਲੇ ਜਿਸ ਦੌਰਾਨ ਯੂਕਰੇਨੀ ਲੋਕਾਂ ਨੇ ਮੈਟਰੋ ਸਟੇਸ਼ਨਾਂ &rsquoਤੇ ਪਨਾਹ ਲਈ ਅਤੇ ਉੱਥੇ ਹੀ ਸੁੱੱਤੇ ਰਹੇ। ਹਮਲਿਆਂ ਤੋਂ ਬਾਅਦ ਅੱਜ ਸਵੇਰੇ ਕੀਵ &rsquoਚ ਫਾਇਰ ਬ੍ਰਿਗੇਡ ਅਮਲਾ ਵੱਖ-ਵੱਖ ਥਾਵਾਂ &rsquoਤੇ ਅੱਗ ਬੁਝਾਉਂਦਾ ਹੋਇਆ ਦਿਖਾਈ ਦਿੱਤਾ।