ਧਰਮ ਪ੍ਰਚਾਰ ਲਈ ਯੂ.ਕੇ ਫੇਰੀ ਤੇ ਆਏ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲਿਆਂ ਦਾ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਚ ਸੰਗਤਾਂ ਵੱਲੋਂ ਨਿੱਘਾ ਸੁਵਾਗਤ
ਲੈਸਟਰ(ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਸਿੱਖ ਧਰਮ ਦੇ ਪ੍ਰਚਾਰ ਲਈ ਕੁਝ ਦਿਨਾਂ ਲਈ ਯੂ.ਕੇ ਫੇਰੀ ਤੇ ਆਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਮਾਝੇ ਦੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਮੱਤੇਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਵਾਲਿਆਂ ਦਾ ਇੰਗਲੈਂਡ ਦੇ ਵੱਖ- ਵੱਖ ਸ਼ਹਿਰਾਂ ਚ ਸਿੱਖ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਆਪਣੀ ਇੰਗਲੈਂਡ ਫੇਰੀ ਦੌਰਾਨ ਇੰਗਲੈਂਡ ਦੇ ਸ਼ਹਿਰ ਲੈਸਟਰ, ਬਰਮਿੰਘਮ,ਸਲੋਹ ਸਮੇਤ ਹੋਰਨਾਂ ਸ਼ਹਿਰਾਂ ਚ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਵਾਲਿਆਂ ਨੇ ਵਿਦੇਸ਼ਾਂ ਵਿਚ ਸਿੱਖ ਪਰਿਵਾਰਾਂ ਦੇ ਬੱਚਿਆਂ ਵੱਲੋਂ ਸੰਭਾਲੀ ਗਈ ਸਿੱਖੀ ਦੀ ਪ੍ਰਸ਼ੰਸਾ ਕਰਦਿਆਂ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਅਤੇ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਉਣਾ ਦੀ ਵੀ ਅਪੀਲ ਕੀਤੀ। ਇਸ ਮੌਕੇ ਤੇ ਬਰਮਿੰਗਮ ਤੋਂ ਭਾਈ ਕਪਤਾਨ ਸਿੰਘ, ਸਲੋਹ ਤੋਂ ਗੁਰਜਿੰਦਰ ਸਿੰਘ ਕੰਗ ਤਰਨਤਾਰਨ ,ਇੰਦਰਜੀਤ ਸਿੰਘ ਮੋਹਨਪੁਰ, ਨਿਸ਼ਾਨ ਸਿੰਘ ਤਾਹਰਪੁਰ, ਲੈਸਟਰ ਤੋਂ ਜਲਵੇੜ ਸਿੰਘ ਢੱਡੇ, ਰਣਜੀਤ ਸਿੰਘ ਢੱਡੇ, ਦਲਜੀਤ ਸਿੰਘ ਪਂਡਾ, ਵਕੀਲ ਸ਼ੀਤਲ ਸਿੰਘ ਗਿੱਲ ਮੰਗਤ ਸਿੰਘ ਪਲਾਹੀ ਸਾਬੀ ਚਾਹਲ ਗੁਰ ਮੰਨਤ ਸਿੰਘ ਚਾਹਲ ਸਮੇਤ ਵੱਖ ਵਖ ਸਿੱਖ ਪਰਿਵਾਰਾਂ ਨੂੰ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕਬੇਰ ਸਾਹਿਬ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ ਤੇ ਸਨਮਾਨ ਕੀਤਾ ਗਿਆ।