ਬਠਿੰਡਾ: ਇੰਸਟਾਗ੍ਰਾਮ ’ਤੇ ਮਕਬੂਲ ਕਮਲ ਕੌਰ ਭਾਬੀ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ
ਇੰਸਟਾਗ੍ਰਾਮ ਉੱਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਕੰਚਨ ਕੁਮਾਰੀ ਦੀ ਲਾਸ਼ ਬੀਤੀ ਦੇਰ ਰਾਤ ਇਥੇ ਆਦੇਸ਼ ਹਸਪਤਾਲ ਨੇੜੇ ਪਾਰਕ ਕੀਤੀ ਕਾਰ ਵਿਚੋਂ ਮਿਲੀ ਹੈ। ਲਾਸ਼ ਦੀ ਸ਼ਨਾਖਤ ਅੱਜ ਸਵੇਰੇ ਕੀਤੀ ਗਈ ਹੈ। ਲਾਸ਼ ਦੀ ਹਾਲਤ ਦੇਖ ਕੇ ਕਿਆਸ ਲਾਏ ਜਾ ਰਹੇ ਹਨ ਕਿ ਕਮਲ ਕੌਰ ਭਾਬੀ ਦੀ ਮੌਤ ਦੋ-ਤਿੰਨ ਦਿਨ ਪਹਿਲਾਂ ਹੋ ਗਈ ਸੀ।  
ਕਮਲ ਕੌਰ ਭਾਬੀ ਸੋਸ਼ਲ ਮੀਡੀਆ ਉੱਤੇ ਅਕਸਰ ਇਤਰਾਜ਼ਯੋਗ ਤੇ ਭੱਦੀ ਸ਼ਬਦਾਵਲੀ ਵਾਲੇ ਵੀਡੀਓਜ਼ ਪਾਉਣ ਕਰਕੇ ਸੁਰਖੀਆਂ ਵਿਚ ਰਹਿੰਦੀ ਸੀ। ਉਸ ਦੇ ਇੰਸਟਾਗ੍ਰਾਮ &rsquoਤੇ 3.86 ਲੱਖ ਫਾਲੋਅਰਜ਼ ਹਨ। ਸੱਤ ਮਹੀਨੇ ਪਹਿਲਾਂ ਅਤਿਵਾਦੀ ਅਰਸ਼ ਡੱਲਾ ਨੇ ਵੀ ਅਸ਼ਲੀਲ ਸਮੱਗਰੀ ਨੂੰ ਲੈ ਕੇ ਕਮਲ ਕੌਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।