NIA ਦੀ ਵੱਡੀ ਕਾਰਵਾਈ: ਲਾਰੇਂਸ ਬਿਸ਼ਨੋਈ ਗੈਂਗ ਦੇ ਵਿਦੇਸ਼ ਨੈੱਟਵਰਕ ਦਾ ਪਰਦਾਫਾਸ਼
ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਵਿੱਚ ਫੈਲੇ ਕੁਖਿਆਤ ਲਾਰੇਂਸ ਬਿਸ਼ਨੋਈ ਗੈਂਗ ਵਿਰੁੱਧ NIA (ਰਾਸ਼ਟਰੀ ਜਾਂਚ ਏਜੰਸੀ) ਨੇ ਵੱਡਾ ਖੁਲਾਸਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਾਰੇਂਸ ਗੈਂਗ ਦੇ ਨੇੜੇ 40 ਤੋਂ ਵੱਧ ਗੈਂਗਸਟਰ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਹੇ ਸਨ ਅਤੇ ਇਸ ਲਈ ਫਰਜੀ ਪਾਸਪੋਰਟ ਨੈੱਟਵਰਕ ਦੀ ਵਰਤੋਂ ਕਰ ਰਹੇ ਸਨ। NIA ਨੇ ਉੱਤਰਾਖੰਡ ਨਿਵਾਸੀ ਰਾਹੁਲ ਸਰਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਇਸ ਨੈੱਟਵਰਕ ਦਾ ਮਾਸਟਰਮਾਈਂਡ ਸੀ ਅਤੇ ਲਾਰੇਂਸ ਗੈਂਗ ਦੇ ਸ਼ੂਟਰਾਂ ਨੂੰ ਵਿਦੇਸ਼ ਭਜਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਸੀ। ਗੈਂਗ ਦੀ ਸਾਜ਼ਿਸ਼ ਜਾਂਚ ਦੌਰਾਨ ਪਤਾ ਲੱਗਿਆ ਕਿ ਜੇਲ੍ਹ 'ਚ ਬੰਦ ਲਾਰੇਂਸ ਬਿਸ਼ਨੋਈ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਚੰਡੀਗੜ੍ਹ 'ਚ ਵੱਡੀਆਂ ਅਪਰਾਧਿਕ ਵਾਰਦਾਤਾਂ ਕਰਵਾਉਣ ਤੋਂ ਬਾਅਦ ਆਪਣੇ ਗੈਂਗਸਟਰਾਂ ਨੂੰ ਵਿਦੇਸ਼ ਭਜਾਉਣ ਦਾ ਜੁਗਾੜ ਕਰਦਾ ਸੀ। ਰਾਹੁਲ ਸਰਕਾਰ ਨੇ 50 ਤੋਂ ਵੱਧ ਅਪਰਾਧੀਆਂ ਲਈ ਫਰਜੀ ਪਾਸਪੋਰਟ ਬਣਵਾਏ ਅਤੇ ਉਨ੍ਹਾਂ ਨੂੰ ਭਾਰਤ ਤੋਂ ਬਾਹਰ ਭੇਜਿਆ।