ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਸੀਐਮ ਭਗਵੰਤ ਮਾਨ ਨੂੰ ਸਵਾਲ
ਲੁਧਿਆਣੇ &rsquoਚ ਜ਼ਿਮਨੀ ਚੋਣਾਂ ਇਸ ਵਲੇ ਸਿਖ਼ਰ &rsquoਤੇ ਜਾ ਚੁੱਕੀਆਂ ਹਨ। ਇਸ ਵੇਲੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਤੇ ਲੁਧਿਆਣੇ ਦੇ ਨਾਗਰਿਕ ਹੋਣ ਨਾਤੇ ਮੈਂ ਜਿਹੜਾ ਸਵਾਲ ਪੁੱਛ ਰਿਹਾ ਹਾਂ ਉਹ ਸਾਰੇ ਹੀ ਲੁਧਿਆਣੇ ਦੇ ਵਿਅਸਤ ਵੋਟਰਾਂ ਵਲੋਂ ਪੁੱਛ ਰਿਹਾ ਹਾਂ। ਇਸ ਦਾ ਜਵਾਬ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇਣ। ਸਾਨੂੰ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ।
ਪਰ ਪਿਛਲੇ ਦਿਨੀਂ ਭਗਵੰਤ ਮਾਨ ਸਰਕਾਰ ਵਲੋਂ ਡਰਾਮਾ ਕੀਤਾ ਗਿਆ ਹੈ। ਹਰਿਆਣੇ ਨੂੰ ਪੀਣ ਵਾਲੇ ਪਾਣੀ ਪਿੱਛੇ ਬਿਆਨਬਾਜ਼ੀ ਕੀਤੀ ਗਈ। ਤਿੰਨ ਵਾਰ ਉਹ ਪੀਣ ਵਾਲੇ ਪਾਣੀ ਨੂੰ ਲੈ ਕੇ ਨੰਗਲ ਡੈਮ, ਭਾਖੜਾ, ਆਨੰਦਪੁਰ ਸਾਹਿਬ ਪਹੁੰਚੇ। ਜਿਥੇ ਸੀਐਮ ਮਾਨ ਵਲੋਂ ਹਰਿਆਣੇ ਨੂੰ ਪੀਣ ਵਾਲਾ ਪਾਣੀ ਦੇਣ ਤੋਂ ਸਾਫ਼ ਇਨਕਾਰ ਕੀਤਾ ਗਿਆ ।
ਬਿੱਟੂ ਨੇ ਕਿਹਾ ਕਿ ਅੱਜ ਮੇਰਾ ਸੀਐਮ ਭਗਵੰਤ ਮਾਨ ਸਾਹਿਬ ਨੂੰ ਸਵਾਲ ਹੈ ਕਿ ਕੀ ਪੰਜਾਬ ਦੀ ਰਾਜ ਸਭਾ ਸੀਟ ਜੋ ਸੰਜੀਵ ਅੋਰੜਾ ਕੋਲ ਹੈ ਜਿਸ ਦੇ 4 ਸਾਲ ਅਜੇ ਬਾਕੀ ਪਏ ਹਨ। ਉਨ੍ਹਾਂ ਕਿਹਾ ਜੇ ਸੰਜੀਵ ਅਰੋੜਾ ਜਿੱਤਦੇ ਹਨ ਤਾਂ ਰਾਜ ਸਭਾ ਦਾ ਸੀਟ ਖ਼ਾਲੀ ਹੋ ਜਾਵੇਗੀ, ਕੀ ਇਹ ਸੀਟ ਕੇਜਰੀਵਾਲ ਨੂੰ ਦਿੱਤੀ ਜਾਵੇਗੀ ? ਕੇਜਰੀਵਾਲ ਪੰਜਾਬ ਤੋਂ ਸੀਟ ਖੋਹ ਕੇ ਹਰਿਆਣੇ ਨੂੰ ਦੇਣਾ ਚਾਹੁੰਦੇ ਹਨ।