ਸਿਕੰਦਰ ਸਿੰਘ ਮਲੂਕਾ ਮੁੜ ਅਕਾਲੀ ਦਲ ਵਿੱਚ ਸ਼ਾਮਲ
ਬਠਿੰਡਾ- ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅੱਜ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਲੂਕਾ ਨੂੰ ਅਨੁਸ਼ਾਸਨੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਠੀਕ ਇਕ ਸਾਲ ਬਾਅਦ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਕਰ ਲਿਆ।
ਇਸ ਦੌਰਾਨ, ਟ੍ਰਿਬਿਊਨ ਸਮੂਹ ਨਾਲ ਗੱਲਬਾਤ ਦੌਰਾਨ ਮਲੂਕਾ ਨੇ ਕਿਹਾ, &lsquo&lsquoਮੈਂ ਪਾਰਟੀ ਛੱਡੀ ਨਹੀਂ ਸੀ, ਬਲਕਿ ਉਨ੍ਹਾਂ ਨੇ ਮੈਨੂੰ ਅਤੇ ਕੁਝ ਹੋਰਾਂ ਨੂੰ ਕੱਢ ਦਿੱਤਾ ਸੀ। ਹੁਣ ਮੈਂ ਆਪਣੀ ਪਾਰਟੀ ਵਿੱਚ ਵਾਪਸ ਆ ਗਿਆ ਹਾਂ। ਮੈਂ ਪਹਿਲਾਂ ਹੀ ਆਪਣੇ ਪੁੱਤਰ ਅਤੇ ਨੂੰਹ ਨੂੰ ਦੱਸ ਦਿੱਤਾ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਜਾਵਾਂਗਾ ਅਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਮੈਂ ਕੱਲ੍ਹ ਰਾਤ ਅਤੇ ਅੱਜ ਸਵੇਰੇ ਵੀ ਉਨ੍ਹਾਂ ਨਾਲ ਗੱਲ ਕੀਤੀ। &lsquoਮੈਂ ਅਕਾਲੀ ਜੰਮਿਆ ਹਾਂ ਅਤੇ ਅਕਾਲੀ ਹੀ ਮਰਾਂਗਾ।&rsquo&rsquo
ਇਹ ਪੁੱਛੇ ਜਾਣ &rsquoਤੇ ਕਿ ਕੀ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਆਸ ਹੈ, ਮਲੂਕਾ ਨੇ ਕਿਹਾ, &lsquo&lsquoਮੈਂ ਨਾ ਤਾਂ ਉਨ੍ਹਾਂ ਨੂੰ ਪੁੱਛਿਆ ਹੈ ਤੇ ਨਾ ਹੀ ਉਨ੍ਹਾਂ ਨੇ ਕੋਈ ਇੱਛਾ ਜ਼ਾਹਿਰ ਕੀਤੀ ਹੈ।&rsquo&rsquo ਇਹ ਪੁੱਛੇ ਜਾਣ &rsquoਤੇ ਕਿ ਕੀ ਕੋਈ ਹੋਰ ਬਾਗ਼ੀ ਆਗੂ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਤੋਂ ਸ਼ਾਮਲ ਹੋਣ ਲਈ ਤਿਆਰ ਹੈ, ਉਨ੍ਹਾਂ ਕਿਹਾ, &lsquo&lsquoਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ। ਮੈਂ ਵਾਪਸ ਆ ਗਿਆ ਹਾਂ ਅਤੇ ਹੋਰ ਵੀ ਵਾਪਸ ਆ ਸਕਦੇ ਹਨ। ਸਿਆਸਤ ਪਿਆਰ ਨਾਲ ਕੀਤੀ ਜਾਂਦੀ ਹੈ। ਮੈਂ ਪਾਰਟੀ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਮੰਗੀ ਹੈ।&rsquo&rsquo