ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦਾ Axiom-4 ਮਿਸ਼ਨ ਹੁਣ 22 ਤੱਕ ਮੁਲਤਵੀ
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ Axiom-4 ਮਿਸ਼ਨ ਨੂੰ ਹੁਣ 22 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। Axiom Space ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਮਿਸ਼ਨ ਅੱਗੇ ਪਾਉਣ ਨਾਲ ਨਾਸਾ ਨੂੰ ਰੂਸੀ ਸੈਕਸ਼ਨ ਵਿਚ ਕੀਤੀ ਹਾਲੀਆ ਮੁਰੰਮਤ ਮਗਰੋਂ ਔਰਬਿਟਲ ਲੈਬ ਦੇ ਕਾਰਜਾਂ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ। ਇਸ ਮਿਸ਼ਨ ਨੂੰ ਹੁਣ ਕੁਲ ਮਿਲਾ ਕੇ ਪੰਜ ਵਾਰ ਮੁਲਤਵੀ ਕੀਤਾ ਜਾ ਚੁੱਕਾ ਹੈ।
Axiom-4 ਮਿਸ਼ਨ, ਜਿਸ ਨਾਲ ਭਾਰਤ, ਹੰਗਰੀ ਅਤੇ ਪੋਲੈਂਡ ਪੁਲਾੜ ਵਿੱਚ ਵਾਪਸੀ ਕਰ ਰਹੇ ਹਨ, ਨੇ ਪਹਿਲਾਂ 19 ਜੂਨ ਨੂੰ ਫਲੋਰੀਡਾ ਵਿੱਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐਕਸ ਦੇ ਫਾਲਕਨ 9 ਰਾਕੇਟ ਰਾਹੀਂ ਉਡਾਣ ਭਰਨੀ ਸੀ। Axiom Space ਨੇ ਇਕ ਬਿਆਨ ਵਿਚ ਕਿਹਾ, &lsquo&lsquoਨਾਸਾ, Axiom ਸਪੇਸ ਅਤੇ ਸਪੇਸਐਕਸ ਹੁਣ ਐਤਵਾਰ, 22 ਜੂਨ ਨੂੰ ਐਕਸੀਓਮ ਮਿਸ਼ਨ 4 ਤਹਿਤ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਣ ਭਰਨ ਦੀ ਤਿਆਰੀ ਕਰ ਰਹੇ ਹਨ।&rsquo&rsquo