image caption:

ਜੀ-7 ਸੰਮੇਲਨ ਵਿਚਾਲੇ ਛੱਡ ਟਰੰਪ ਅਮਰੀਕਾ ਪਰਤੇ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਦੇ ਕਨਾਨਸਕਿਸ &rsquoਚ ਜਾਰੀ ਜੀ-7 ਸਿਖਰ ਸੰਮੇਲਨ ਵਿਚਾਲੇ ਛੱਡ ਦੇ ਅਮਰੀਕਾ ਚਲੇ ਗਏ ਜਿਸ ਕਾਰਨ ਇਸ ਸੰਮੇਲਨ &rsquoਚ ਹੁਣ ਸਿਰਫ਼ ਛੇ ਮੁਲਕ ਰਹਿ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਬਰਤਾਨੀਆ, ਫਰਾਂਸ, ਇਟਲੀ ਅਤੇ ਜਪਾਨ ਤੋਂ ਉਨ੍ਹਾਂ ਦੇ ਹੁਮਰੁਤਬਾਵਾਂ ਨਾਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਤੇ ਨਾਟੋ ਮੁਖੀ ਮਾਰਕ ਰੂਟੇ ਮੀਟਿੰਗਾਂ ਕਰਨਗੇ। ਸੰਮੇਲਨ ਦੌਰਾਨ ਜੀ-7 ਆਗੂਆਂ ਨੇ ਸਾਂਝੇ ਬਿਆਨ &rsquoਤੇ ਦਸਤਖ਼ਤ ਕੀਤੇ ਜਿਸ &rsquoਚ ਇਜ਼ਰਾਈਲ ਤੇ ਇਰਾਨ ਵਿਚਾਲੇ ਲੜਾਈ ਰੋਕਣ ਦਾ ਸੱਦਾ ਦਿੱਤਾ ਗਿਆ ਅਤੇ ਇਸ ਗੱਲ &rsquoਤੇ ਜ਼ੋਰ ਦਿੱਤਾ ਗਿਆ ਕਿ ਇਰਾਨ ਨੂੰ ਪਰਮਾਣੂ ਬੰਬ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਬੀਤੇ ਦਿਨ ਸੰਮੇਲਨ &rsquoਚ ਸ਼ਮੂਲੀਅਤ ਤੋਂ ਬਾਅਦ ਟਰੰਪ ਨੇ ਅਚਾਨਕ ਸੰਮੇਲਨ ਛੱਡ ਕੇ ਵਾਪਸ ਜਾਣ ਦਾ ਫ਼ੈਸਲਾ ਕੀਤਾ ਅਤੇ ਅੱਜ ਦੀਆਂ ਸਾਰੀਆਂ ਮੀਟਿੰਗਾਂ ਛੱਡ ਦਿੱਤੀਆਂ ਜੋ ਯੂਕਰੇਨ ਜੰਗ ਤੇ ਹੋਰ ਆਲਮੀ ਕਾਰੋਬਾਰੀ ਮੁੱਦਿਆਂ ਨਾਲ ਸਬੰਧਤ ਸਨ। ਟਰੰਪ ਨੇ ਲੰਘੀ ਸ਼ਾਮ ਜੀ-7 ਸਮੂਹ ਦੇ ਆਗੂਆਂ ਨਾਲ ਯਾਦਗਾਰੀ ਤਸਵੀਰ ਖਿਚਵਾਈ ਤੇ ਕਿਹਾ, &lsquoਮੈਨੂੰ ਵਾਪਸ ਜਾਣਾ ਪਵੇਗਾ, ਬਹੁਤ ਜ਼ਰੂਰੀ ਹੈ।&rsquo ਸੰਮੇਲਨ ਦੇ ਮੇਜ਼ਬਾਨ ਮਾਰਕ ਕਾਰਨੀ ਨੇ ਕਿਹਾ, &lsquoਮੈਂ ਹਾਜ਼ਰੀ ਲੁਆਉਣ ਲਈ ਤੁਹਾਡਾ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਪੂਰੀ ਤਰ੍ਹਾਂ ਇਸ ਗੱਲ ਨੂੰ ਸਮਝਦਾ ਹਾਂ।&rsquo ਸੰਮੇਲਨ ਦੌਰਾਨ ਕਈ ਮਸਲਿਆਂ &rsquoਤੇ ਚਰਚਾ ਕੀਤੀ ਜਾਣੀ ਸੀ ਪਰ ਟਰੰਪ ਦੇ ਅਚਾਨਕ ਸੰਮੇਲਨ &rsquoਚੋਂ ਚਲੇ ਜਾਣ ਕਾਰਨ ਇਸ &rsquoਚ ਨਵਾਂ ਮੋੜ ਆ ਗਿਆ ਹੈ। ਟਰੰਪ ਪਹਿਲਾਂ ਹੀ ਕਈ ਦਰਜਨ ਮੁਲਕਾਂ &rsquoਤੇ ਗੰਭੀਰ ਟੈਰਿਫ ਲਗਾ ਚੁੱਕੇ ਹਨ ਜਿਸ ਕਾਰਨ ਆਲਮੀ ਆਰਥਿਕ ਮੰਦੀ ਦਾ ਖਤਰਾ ਹੈ। ਯੂਕਰੇਨ ਤੇ ਗਾਜ਼ਾ &rsquoਚ ਜੰਗ ਨਾਲ ਨਜਿੱਠਣ &rsquoਚ ਬਹੁਤ ਘੱਟ ਪ੍ਰਗਤੀ ਹੋਈ ਹੈ। ਟਰੰਪ ਨੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਤੇ ਬਰਤਾਨੀਆ ਜਿਹੇ ਜੀ-7 ਮੁਲਕਾਂ ਨਾਲ ਆਮ ਸਹਿਮਤੀ ਬਣਾਉਣ ਦੀ ਥਾਂ ਸਿਰਫ਼ ਅਮਰੀਕਾ ਨੂੰ ਇਕੱਲਿਆਂ ਦੀ ਅੱਗੇ ਕੀਤਾ ਹੋਇਆ ਹੈ। ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ, ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਇਤਾਲਵੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਅਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਨੇ ਐਤਵਾਰ ਦੇਰ ਸ਼ਾਮ ਸਿਖਰ ਸੰਮੇਲਨ &rsquoਚ ਪਹੁੰਚਣ ਤੋਂ ਤੁਰੰਤ ਬਾਅਦ ਇੱਕ ਘੰਟੇ ਲਈ ਗ਼ੈਰ ਰਸਮੀ ਮੀਟਿੰਗ ਕੀਤੀ ਜਿਸ &rsquoਚ ਮੱਧ-ਪੂਰਬ &rsquoਚ ਵਧਦੇ ਸੰਘਰਸ਼ ਬਾਰੇ ਚਰਚਾ ਕੀਤੀ ਗਈ ਸੀ।