image caption:

ਗੁਰਦੁਆਰਾ ਵੈਸਟ ਸੈਕਰਾਮੈਂਟੋ ਕੈਲੀਫੋਰਨੀਆ ‘ਚ ਬਲਬੀਰ ਸਿੰਘ ਚੰਗਿਆੜਾ ਦਾ ਸਨਮਾਨ

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਵੈਸਟ ਸੈਕਰਾਮੈਂਟੋ ਕੈਲੀਫੋਰਨੀਆ ਵਿੱਚ ਨਾਲ ਮਨਾਇਆ ਗਿਆ ਇਸ ਮੌਕੇ ਤੇ ਕਨੇਡਾ ਤੋਂ ਪਹੁੰਚੇ ਬਲਬੀਰ ਸਿੰਘ ਚੰਗਿਆੜਾ ਨੇ ਆਖਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਦੀ ਧਰਤੀ ਤੇ ਮਾਤਾ ਗੰਗਾ ਜੀ ਦੀ ਕੁੱਖੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਹੋਇਆ ਪੰਜਵੇਂ ਪਾਤਸ਼ਾਹ ਨੇ ਛੇਹਰਟਾ ਸਾਹਿਬ ਦਾ ਇਤਿਹਾਸਕ ਅਸਥਾਨ ਸਥਾਪਿਤ ਕਰ ਇਲਾਕੇ ਦੀ ਪਾਣੀ ਦੀ ਘਾਟ ਨੂੰ ਪੂਰਾ ਕੀਤਾ, ਅੱਜ ਤੁਸੀ ਹਜ਼ਾਰਾਂ ਮੀਲਾਂ ਦੀ ਦੂਰੀ ਤੇ ਅਮਰੀਕਾ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਹੋ। ਬੱਬਰ ਅਕਾਲੀ ਲਹਿਰ ਤੇ ਬੋਲਦਿਆਂ ਆਖਿਆ ਕਿ ਸਾਡੇ ਬਜ਼ੁਰਗਾਂ ਨੇ ਦੇਸ਼ ਵਿੱਚ ਜਾ ਕੇ ਕੁਰਬਾਨੀਆਂ ਦਿੱਤੀਆਂ ਸ ਕਰਮ ਸਿੰਘ ਦੋਲਤਪੁਰ ਕਨੇਡਾ ਦੀ ਧਰਤੀ ਤੇ ਚੱਲ ਕੇ ਬਬੇਲੀ ਵਿੱਚ ਪਹਿਲੀ ਸਤੰਬਰ 1923 ਨੂੰ ਸ਼ਹੀਦੀਆਂ ਪਰਾਪਤ ਕੀਤੀਆਂ ਅੱਜ ਉਸ ਨਗਰ ਦੇ ਹੀ ਸ ਨਰਿੰਦਰ ਸਿੰਘ ਥਾਦੀ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ ਉਹਨਾਂ ਨੂੰ ਤੇ ਗੁਰੂ ਘਰ ਦਾ ਪ੍ਰਬੰਧ ਦੇਖ ਕੇ ਗੋਲ਼ਡ ਹਰੀ ਸਿੰਘ ਨਲੂਆ ਦੇ ਸਿੱਕੇ ਨਾਲ ਸਨਮਾਨਿਤ ਕੀਤਾ। ਇਸ ਦੋਰਾਨ ਗੁਰੂ ਘਰ ਦੇ ਸਮੁੱਚੇ ਰਾਗੀ ਸਿੰਘਾ ਤੇ ਕਮੇਟੀ ਵੱਲੋਂ ਗਿ
ਬਲਬੀਰ ਸਿੰਘ ਚੰਗਿਆੜਾ ਦਾ ਸਨਮਾਨ ਕੀਤਾ ਗਿਆ