image caption: ਤਸਵੀਰ ਵਿੱਚ ਸ: ਅਵਤਾਰ ਸਿੰਘ ਜਵੰਦਾ ਅਤੇ ਉਹਨਾਂ ਦੇ ਸਾਥੀ ਅਲਜ਼ਾਈਮਰ ਸੋਸਾਇਟੀ ਦੀ ਪ੍ਰਤੀਨਿੱਧ ਨੂੰ 1100 ਪੌਂਡ ਦਾ ਚੈੱਕ ਦਿੰਦੇ ਹੋਏ।

ਬਾਬਾ ਦੀਪ ਸਿੰਘ ਜੀ ਸ਼ਹੀਦ ਚੈਰੀਟੇਬਲ ਸੋਸਾਇਟੀ ਵੱਲੋਂ ਅਲਜ਼ਾਈਮਰ ਸੋਸਾਇਟੀ ਨੂੰ 1100 ਦਾ ਚੈਕ ਭੇਟ

 ਡਰਬੀ (ਪੰਜਾਬ ਟਾਈਮਜ਼) - ਬਾਬਾ ਦੀਪ ਸਿੰਘ ਜੀ ਸ਼ਹੀਦ ਚੈਰੀਟੇਬਲ ਸੋਸਾਇਟੀ ਵੱਲੋਂ ਬੀਤੇ ਦਿਨੀਂ ਅਲਜ਼ਾਈਮਰ ਸੋਸਾਇਟੀ ਲਈ 1100 ਪੌਂਡ ਦਾ ਚੈੱਕ ਦਿੱਤਾ ਗਿਆ। ਇਸ ਲਈ ਸੋਸਾਇਟੀ ਦੇ ਪ੍ਰਬੰਧਕਾਂ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਚੈਰੀਟੇਬਲ ਸੋਸਾਇਟੀ ਦੇ ਸੇਵਾਦਾਰਾਂ ਦਾ ਹਾਰਦਿਕ ਧੰਨਵਾਦ ਕੀਤਾ। ਉਹਨਾਂ ਨੇ ਚੈਰੀਟੇਬਲ ਸੋਸਾਇਟੀ ਨੂੰ ਲਿਖੇ ਧੰਨਵਾਦ ਪੱਤਰ ਵਿੱਚ ਕਿਹਾ ਕਿ ਤੁਹਾਡੀ ਇਸ ਮਦਦ ਨਾਲ ਡਿਮੈਂਸ਼ੀਆ ਦੇ ਮਰੀਜ਼ਾਂ ਲਈ ਬੜੀ ਸਹਾਇਤਾ ਹੋਵੇਗੀ ।
ਤਸਵੀਰ ਵਿੱਚ ਸ: ਅਵਤਾਰ ਸਿੰਘ ਜਵੰਦਾ ਅਤੇ ਉਹਨਾਂ ਦੇ ਸਾਥੀ ਅਲਜ਼ਾਈਮਰ ਸੋਸਾਇਟੀ ਦੀ ਪ੍ਰਤੀਨਿੱਧ ਨੂੰ 1100 ਪੌਂਡ ਦਾ ਚੈੱਕ ਦਿੰਦੇ ਹੋਏ।