image caption:

ਗਾਜ਼ਾ ਵਿੱਚ ਰਾਹਤ ਸਮੱਗਰੀ ਉਡੀਕਦੇ 45 ਫ਼ਲਸਤੀਨੀਆਂ ਦੀ ਮੌਤ, ਮੌਤਾਂ ਦਾ ਕਾਰਨ ਸਪੱਸ਼ਟ ਨਹੀਂ

 ਗਾਜ਼ਾ ਪੱਟੀ: ਗਾਜ਼ਾ ਪੱਟੀ ਵਿੱਚ ਖੁਰਾਕੀ ਵਸਤਾਂ ਵਾਲੇ ਯੂਐੱਨ ਤੇ ਹੋਰ ਵਪਾਰਕ ਟਰੱਕਾਂ ਦੇ ਦਾਖਲ ਹੋਣ ਦੀ ਉਡੀਕ ਕਰਦੇ ਸਮੇਂ ਘੱਟੋ-ਘੱਟ 45 ਫਲਸਤੀਨੀ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਤੇ ਸਥਾਨਕ ਹਸਪਤਾਲ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਮੌਤਾਂ ਕਿਵੇਂ ਹੋਈਆਂ। ਫਲਸਤੀਨੀ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਕੇਂਦਰ ਖੁੱਲ੍ਹਣ ਮਗਰੋਂ ਇਜ਼ਰਾਇਲੀ ਫੌਜ ਨੇ ਅਮਰੀਕਾ ਤੇ ਇਜ਼ਰਾਈਲ ਸਮਰਥਕ ਸਹਾਇਤਾ ਗਰੁੱਪ ਵੱਲੋਂ ਚਲਾਏ ਜਾ ਰਹੇ ਖੁਰਾਕ ਵੰਡ ਕੇਂਦਰਾਂ &rsquoਤੇ ਪਹੁੰਚਣ ਦੀ ਕੋਸ਼ਿਸ਼ ਕਰਨ ਰਹੀ ਭੀੜ &rsquoਤੇ ਵਾਰ-ਵਾਰ ਗੋਲੀਆਂ ਚਲਾਈਆਂ ਹਨ। ਸਥਾਨਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ &rsquoਚ ਵੱਡੀ ਗਿਣਤੀ &rsquoਚ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖ਼ਮੀ ਹੋਏ ਹਨ।
ਦੂਜੇ ਪਾਸੇ ਇਜ਼ਰਾਇਲੀ ਫ਼ੌਜ ਨੇ ਪੁਰਾਣੇ ਮਾਮਲੇ &rsquoਤੇ ਕਿਹਾ ਸੀ ਕਿ ਉਸ ਨੇ ਸ਼ੱਕੀ ਤਰੀਕੇ ਨਾਲ ਫੌਜ ਦੇ ਨੇੜੇ ਆ ਰਹੇ ਲੋਕਾਂ ਨੂੰ ਰੋਕਣ ਲਈ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ ਸਨ। ਇਜ਼ਰਾਈਲ ਦਾ ਕਹਿਣਾ ਹੈ ਕਿ ਨਵੀਂ ਪ੍ਰਣਾਲੀ ਇਸ ਲਈ ਬਣਾਈ ਗਈ ਹੈ ਕਿ ਹਮਾਸ ਨੂੰ ਆਪਣੀਆਂ ਦਹਿਸ਼ਤੀ ਸਰਗਰਮੀਆਂ ਲਈ ਵਿੱਤੀ ਫੰਡਿੰਗ ਲਈ ਸਹਾਇਤਾ ਦੀ ਦੁਰਵਰਤੋਂ ਤੋਂ ਰੋਕਿਆ ਜਾ ਸਕੇ। ਇਜ਼ਰਾਈਲ ਵੱਲੋਂ ਅਕਤੂਬਰ 2023 ਤੋਂ ਕੀਤੇ ਜਾ ਰਹੇ ਹਮਲਿਆਂ 55,300 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ।