image caption:

ਕੈਨੇਡੀਅਨ ਏਜੰਸੀ ਨੇ ਭਾਰਤ ’ਤੇ ਦਖ਼ਲਅੰਦਾਜ਼ੀ ਦਾ ਦੋਸ਼ ਲਗਾਇਆ

 ਕੈਨੇਡਾ ਦੀ ਗੁਪਤ ਏਜੰਸੀ (ਸੀਐਸਆਈਐਸ) ਨੇ ਬੁੱਧਵਾਰ ਨੂੰ ਜਾਰੀ ਕੀਤੀ ਆਪਣੀ ਰਿਪੋਰਟ ਵਿੱਚ ਭਾਰਤ &rsquoਤੇ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਦੋਸ਼ ਲਗਾਇਆ ਹੈ। ਸੀਐਸਆਈਐਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ &lsquoਅੰਤਰਰਾਸ਼ਟਰੀ ਦਮਨ&rsquo (ਸਰਹੱਦ ਪਾਰ ਦਮਨ) ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਰਿਪੋਰਟ ਵਿੱਚ ਚੀਨ ਨੂੰ ਕੈਨੇਡਾ ਲਈ ਸਭ ਤੋਂ ਵੱਡਾ ਗੁਪਤ ਖ਼ਤਰਾ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਰੂਸ, ਈਰਾਨ ਅਤੇ ਪਾਕਿਸਤਾਨ ਦਾ ਵੀ ਨਾਮ ਲਿਆ ਗਿਆ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਅਧਿਕਾਰੀਆਂ ਅਤੇ ਕੈਨੇਡਾ ਵਿੱਚ ਉਨ੍ਹਾਂ ਦੇ ਪ੍ਰੌਕਸੀ ਏਜੰਟਾਂ ਨੇ ਕੈਨੇਡੀਅਨ ਨੇਤਾਵਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਭਾਰਤੀ ਅਧਿਕਾਰੀਆਂ ਨੇ ਭਾਰਤ ਦੇ ਹਿੱਤਾਂ ਦੇ ਅਨੁਕੂਲ ਕੈਨੇਡੀਅਨ ਨੀਤੀਆਂ ਨੂੰ ਮੋੜਨ ਦੀ ਕੋਸ਼ਿਸ਼ ਕੀਤੀ, ਖ਼ਾਸ ਕਰਕੇ ਖ਼ਾਲਿਸਤਾਨ ਦੇ ਮੁੱਦੇ &rsquoਤੇ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖ਼ਾਲਿਸਤਾਨੀ ਅਤਿਵਾਦੀ ਭਾਰਤ ਵਿੱਚ ਹਿੰਸਾ ਕਰਨ ਲਈ ਕੈਨੇਡਾ ਦੀ ਵਰਤੋਂ ਕਰ ਰਹੇ ਹਨ। ਸੀਐਸਆਈਐਸ ਨੇ ਕਿਹਾ ਕਿ ਕੁਝ ਲੋਕ ਭਾਰਤ ਵਿੱਚ ਯੋਜਨਾ ਬਣਾਉਣ, ਫ਼ੰਡ ਇਕੱਠਾ ਕਰਨ ਅਤੇ ਹਿੰਸਾ ਭੜਕਾਉਣ ਲਈ ਕੈਨੇਡਾ ਦੀ ਵਰਤੋਂ ਕਰ ਰਹੇ ਹਨ।