ਅਮਰੀਕੀ ਫੌਜ ਵੱਲੋਂ ਇਰਾਨ ’ਤੇ ਸਿੱਧੇ ਹਮਲੇ ਬਾਰੇ ਦੋ ਹਫ਼ਤਿਆਂ ’ਚ ਫੈਸਲਾ ਲਵਾਂਗੇ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲ ਰਹੇ ਟਕਰਾਅ ਵਿਚ ਅਮਰੀਕੀ ਫੌਜ ਦੀ ਸਿੱਧੀ ਸ਼ਮੂਲੀਅਤ ਸਬੰਧੀ ਉਹ ਅਗਲੇ ਦੋ ਹਫ਼ਤਿਆਂ ਵਿਚ ਫੈਸਲਾ ਲੈਣਗੇ। ਟਰੰਪ ਨੇ ਕਿਹਾ ਕਿ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਨਵੇਂ ਸਿਰੇ ਤੋਂ ਗੱਲਬਾਤ ਲਈ &lsquoਬਹੁਤ ਸਾਰੇ ਮੌਕੇ&rsquo ਹਨ। ਇਸ ਦੌਰਾਨ ਦੋਵਾਂ ਧਿਰਾਂ (ਇਜ਼ਰਾਈਲ ਤੇ ਇਰਾਨ) ਵੱਲੋਂ ਸੱਤਵੇਂ ਦਿਨ ਵੀ ਇਕ ਦੂਜੇ &rsquoਤੇ ਹਮਲੇ ਜਾਰੀ ਰਹੇ।
ਟਰੰਪ ਵੱਲੋਂ ਦੋ ਹਫ਼ਤਿਆਂ ਦੀ ਮੋਹਲਤ ਤੋਂ ਸਾਫ਼ ਹੈ ਕਿ ਉਹ ਇਰਾਨ ਦੇ ਸੁਰੱਖਿਅਤ ਫੋਰਡੋ ਯੂਰੇਨੀਅਮ ਸੋਧ ਸੈਂਟਰ &rsquoਤੇ ਹਮਲਾ ਕੀਤੇ ਜਾਣ ਨੂੰ ਲੈ ਕੇ ਦੁਚਿੱਤੀ ਵਿਚ ਹਨ। ਇਹ ਸੈਂਟਰ ਇਕ ਪਹਾੜ ਹੇਠਾਂ ਦੱਬਿਆ ਹੈ ਤੇ ਵਿਆਪਕ ਰੂਪ ਵਿਚ ਅਮਰੀਕਾ ਦੇ &lsquoਬੰਕਰ ਬਸਟਰ&rsquo ਬੰਬਾਂ ਨੂੰ ਛੱਡ ਕੇ ਕਿਸੇ ਹੋਰ ਦੀ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਹੈ। ਟਰੰਪ ਦੇ ਉਪਰੋਕਤ ਬਿਆਨ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਪੜ੍ਹਿਆ।