image caption:

ਦੁਨੀਆਂਭਰ ’ਚ ਅਰਬਾਂ ਦੀ ਗਿਣਤੀ ਵਿੱਚ ਲੌਗ-ਇਨ ‘ਡੇਟਾ ਹੋਇਆ ਲੀਕ’

ਸਾਈਬਰ ਸੁਰੱਖਿਆ ਸੰਸਥਾ ਸਾਈਬਰਨਿਊਜ਼ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਰਬਾਂ ਦੀ ਗਿਣਤੀ &rsquoਚ &lsquoਲੌਗ-ਇਨ ਪ੍ਰਮਾਣ ਪੱਤਰ&rsquo ਲੀਕ ਹੋਣ ਤੋਂ ਬਾਅਦ ਇੱਕ ਔਨਲਾਈਨ ਡੇਟਾਸੈਟ ਵਿੱਚ ਕੰਪਾਇਲ ਹੋ ਗਏ ਹੈ, ਜਿਸ ਨਾਲ ਅਪਰਾਧੀਆਂ ਨੂੰ ਹਰ ਦਿਨ ਵਰਤੇ ਜਾਣ ਵਾਲੇ ਯੂਜ਼ਰਾਂ ਦੇ ਖਾਤਿਆਂ ਤਕ &lsquo&lsquoਬੇਮਿਸਾਲ ਪਹੁੰਚ&rsquo&rsquo ਮਿਲ ਗਈ ਹੈ।

ਇਸ ਹਫ਼ਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਸਾਈਬਰਨਿਊਜ਼ ਦੇ ਖੋਜਕਰਤਾਵਾਂ ਨੇ ਹਾਲ ਹੀ ਵਿੱਚ 30 ਡੇਟਾਸੈੱਟ ਖੋਜੇ ਹਨ, ਜਿਨ੍ਹਾਂ &rsquoਚ ਹਰੇਕ ਵਿੱਚ ਵੱਡੀ ਮਾਤਰਾ ਵਿੱਚ ਲੌਗ-ਇਨ ਜਾਣਕਾਰੀ ਦਿਤੀ ਗਈ ਹੈ। ਕੁੱਲ ਮਿਲਾ ਕੇ, 16 ਅਰਬ ਤੋਂ ਵੱਧ ਲੌਗ-ਇਨ ਵੇਰਵੇ ਲੀਕ ਹੋਏ ਹਨ, ਜਿਸ ਵਿੱਚ ਗੂਗਲ, ਫੇਸਬੁੱਕ ਅਤੇ ਐਪਲ ਸਮੇਤ ਕਈ ਪ੍ਰਸਿੱਧ ਪਲੇਟਫ਼ਾਰਮਾਂ ਦੇ ਉਪਭੋਗਤਾਵਾਂ ਦੇ ਪਾਸਵਰਡ ਸ਼ਾਮਲ ਹਨ।

ਇਹ ਗਿਣਤੀ ਦੁਨੀਆਂ ਦੀ ਆਬਾਦੀ ਦਾ ਲਗਭਗ ਦੁੱਗਣਾ ਹੈ, ਜੋ ਦਰਸਾਉਂਦਾ ਹੈ ਕਿ ਪ੍ਰਭਾਵਿਤ ਉਪਭੋਗਤਾਵਾਂ ਦੇ ਇੱਕ ਤੋਂ ਵੱਧ ਖਾਤਿਆਂ ਨਾਲ ਲਈ ਹੋਵੇਗੀ।
ਸਾਈਬਰਨਿਊਜ਼ ਦੇ ਅਨੁਸਾਰ, ਇਹ ਵੀ ਧਿਆਨ ਦੇਣ ਯੋਗ ਹੈ ਕਿ ਲੌਗ-ਇਨ ਜਾਣਕਾਰੀ ਲੀਕ ਹੋਣ ਦੀ ਖ਼ਬਰ ਕਿਸੇ ਇੱਕ ਸਰੋਤ ਤੋਂ ਨਹੀਂ ਆਈ ਹੈ। ਯਾਨੀ ਅਜਿਹਾ ਨਹੀਂ ਹੈ ਕਿ ਕਿਸੇ ਇਕ ਕੰਪਨੀ ਨੂੰ ਨਿਸ਼ਾਨਾ ਬਣਾ ਕੇ ਜਾਣਕਾਰੀ ਲੀਕ ਕੀਤੀ ਗਈ ਹੋਵੇ।

ਸਾਈਬਰਨਿਊਜ਼ ਦੇ ਅਨੁਸਾਰ, ਇਹ ਡੇਟਾ ਵੱਖ-ਵੱਖ ਸਮਿਆਂ &rsquoਤੇ ਚੋਰੀ ਕੀਤਾ ਗਿਆ ਜਾਪਦਾ ਹੈ ਅਤੇ ਫਿਰ ਇਸਨੂੰ ਜਨਤਕ ਤੌਰ &rsquoਤੇ ਕੰਪਾਇਲ ਕਰ ਕੇ ਲੀਕ ਕੀਤਾ ਗਿਆ। ਸਾਈਬਰਨਿਊਜ਼ ਨੇ ਕਿਹਾ ਕਿ ਕਈ ਤਰ੍ਹਾਂ ਦੇ &lsquo&lsquoਜਾਣਕਾਰੀ ਚੋਰੀ ਕਰਨ ਵਾਲੇ&rsquo&rsquo ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਸਨ। &lsquoਇਨਫੋਸਟੀਲਰ&rsquo ਇੱਕ ਅਜਿਹਾ ਸਾਫ਼ਟਵੇਅਰ ਹੈ ਜੋ ਪੀੜਤ ਦੇ ਡਿਵਾਈਸ ਜਾਂ ਸਿਸਟਮ ਨੂੰ ਹੈਕ ਕਰਦਾ ਹੈ ਅਤੇ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਲੈਂਦਾ ਹੈ।