1000 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਹਵਾਈ ਖੇਤਰ ’ਤੇ ਲੱਗੀ ਪਾਬੰਦੀ ਹਟਾਏਗਾ ਇਰਾਨ
ਨਵੀਂ ਦਿੱਲੀ- ਇਰਾਨ ਨੇ ਵਿਸ਼ੇਸ਼ ਸੈਨਤ ਦਿਖਾਉਂਦਿਆਂ ਇਕ ਹਜ਼ਾਰ ਦੇ ਕਰੀਬ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ, ਨੂੰ ਮਸ਼ਾਦ ਸ਼ਹਿਰ ਤੋਂ ਸੁਰੱਖਿਅਤ ਕੱਢਣ ਲਈ ਆਪਣੇ ਹਵਾਈ ਖੇਤਰ &rsquoਤੇ ਲੱਗੀ ਪਾਬੰਦੀ ਆਰਜ਼ੀ ਤੌਰ &rsquoਤੇ ਹਟਾਉਣ ਦਾ ਫੈਸਲਾ ਕੀਤਾ ਹੈ। ਭਾਰਤੀ ਨਾਗਰਿਕਾਂ ਨੂੰ ਤਿੰਨ ਚਾਰਟਰ ਉਡਾਣਾਂ ਰਾਹੀਂ ਨਵੀਂ ਦਿੱਲੀ ਲਿਆਂਦਾ ਜਾਵੇਗਾ। ਭਾਰਤ ਵਿਚ ਇਰਾਨੀ ਮਿਸ਼ਨ ਦੇ ਉਪ ਮੁਖੀ ਮੁਹੰਮਦ ਜਾਵੇਦ ਹੁਸੈਨੀ ਨੇ ਕਿਹਾ ਕਿ ਲੋੜ ਪੈਣ &rsquoਤੇ ਅਗਲੇ ਦਿਨਾਂ ਵਿਚ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੁਝ ਹੋਰ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ।
ਇਰਾਨ ਦੀ ਰਾਜਧਾਨੀ ਤਹਿਰਾਨ &rsquoਤੇ ਇਜ਼ਰਾਇਲੀ ਹਮਲਿਆਂ ਮਗਰੋਂ ਭਾਰਤੀ ਨਾਗਰਿਕਾਂ ਨੂੰ ਉਥੋਂ ਮਸ਼ਾਦ ਲਿਆਂਦਾ ਗਿਆ ਹੈ। ਮਸ਼ਾਦ ਤੋਂ ਭਾਰਤੀਆਂ ਨੂੰ ਲੈ ਕੇ ਆਉਣ ਵਾਲੀਆਂ ਉਡਾਣਾਂ ਦਾ ਪ੍ਰਬੰਧ ਨਵੀਂ ਦਿੱਲੀ ਵੱਲੋਂ ਕੀਤਾ ਗਿਆ ਹੈ ਤੇ ਉਡਾਣਾਂ ਇਰਾਨ ਦੀ ਏਅਰਲਾਈਨ Mahan ਵੱਲੋਂ ਚਲਾਈਆਂ ਜਾਣਗੀਆਂ। ਪਹਿਲੀ ਉਡਾਣ ਦੇ ਸ਼ੁੱਕਰਵਾਰ ਸ਼ਾਮੀਂ ਦਿੱਲੀ ਪੁੱਜਣ ਦੀ ਉਮੀਦ ਹੈ। ਭਾਰਤੀ ਨਾਗਰਿਕਾਂ ਨੂੰ ਲੈ ਕੇ ਆ ਰਹੀ ਇਕ ਹੋਰ ਉਡਾਣ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਾਤ ਤੋਂ ਦਿੱਲੀ ਪਹੁੰਚੇਗੀ। ਅਸ਼ਗਾਬਾਤ ਰਸਤੇ ਭਾਰਤ ਆ ਰਹੇ ਭਾਰਤੀ ਨਾਗਰਿਕ ਇਰਾਨ ਤੋਂ ਸਰਹੱਦ ਰਸਤੇ ਤੁਰਕਮੇਨਿਸਤਾਨ ਵਿਚ ਦਾਖ਼ਲ ਹੋਏ ਸਨ।