‘ਭਾਬੀ’ ਦੇ ਕਾਤਲਾਂ ਦੀ ਹਮਾਇਤ ਕਰਨ ਵਾਲੇ 106 ਆਨਲਾਈਨ ਅਕਾਊਂਟ ਬੰਦ
ਚੰਡੀਗੜ੍ਹ- ਪੰਜਾਬ ਪੁਲੀਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਕਮਲ ਕੌਰ ਭਾਬੀ ਦੇ ਕਤਲ ਅਤੇ ਕਾਤਲਾਂ ਵੱਲੋਂ ਇਸ ਕਾਰੇ ਨੂੰ ਜਾਇਜ਼ ਠਹਿਰਾਉਣ ਦੀ ਹਮਾਇਤ ਕਰਨ ਵਾਲੇ 106 ਸੋਸ਼ਲ ਮੀਡੀਆ ਖ਼ਾਤਿਆਂ ਨੂੰ ਬੰਦ ਕਰ ਦਿੱਤਾ ਹੈ। ਪੁਲੀਸ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਖ਼ਾਤਿਆਂ &rsquoਤੇ ਪਾਈਆਂ ਜਾ ਰਹੀਆਂ ਪੋਸਟਾਂ ਨਾਲ ਅਮਨ-ਕਾਨੂੰਨ ਦੀ ਹਾਲਤ ਵਿਗੜਨ ਅਤੇ ਫਿਰਕੂ ਤਣਾਅ ਫੈਲਣ ਦੀ ਸੰਭਾਵਨਾ ਸੀ। &lsquoਭਾਬੀ&rsquo ਦੀ ਹੱਤਿਆ ਮਗਰੋਂ ਆਨਲਾਈਨ ਸਰਗਰਮੀਆਂ &rsquoਤੇ ਨਜ਼ਰ ਰੱਖ ਰਹੀਆਂ ਜ਼ਿਲ੍ਹਾ ਪੁਲੀਸ ਇਕਾਈਆਂ ਵੱਲੋਂ ਦਿੱਤੀ ਰਿਪੋਰਟ ਮਗਰੋਂ ਇਹ ਕਾਰਵਾਈ ਹੋਈ ਹੈ। ਆਨਲਾਈਨ ਨਾਮ &lsquoਕਮਲ ਕੌਰ ਭਾਬੀ&rsquo ਵਜੋਂ ਮਸ਼ਹੂਰ ਕਮਲ ਦਾ 11 ਜੂਨ ਨੂੰ ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਨੇੜੇ ਕਾਰ ਪਾਰਕਿੰਗ &rsquoਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਤੋਂ ਭੇਤ ਖੁੱਲ੍ਹਿਆ ਕਿ ਉਸ ਨੂੰ ਇਕ ਪ੍ਰਚਾਰ ਸਬੰਧੀ ਪ੍ਰੋਗਰਾਮ ਦੇ ਬਹਾਨੇ ਲੁਧਿਆਣਾ ਤੋਂ ਲਿਆ ਕੇ ਕਥਿਤ ਤੌਰ &rsquoਤੇ &lsquoਅਸ਼ਲੀਲ&rsquo ਸਮੱਗਰੀ ਪੋਸਟ ਕਰਨ ਲਈ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਕਮਲ ਕੌਰ ਦੀ ਹੱਤਿਆ ਦੇ ਕੁਝ ਘੰਟਿਆਂ ਮਗਰੋਂ ਹੀ ਮੁੱਖ ਮੁਲਜ਼ਮ ਅਤੇ ਕੱਟੜਵਾਦੀ ਜਥੇਬੰਦੀ &lsquoਕੌਮ ਦੇ ਰਾਖੇ&rsquo ਦਾ ਮੁਖੀ ਅੰਮ੍ਰਿਤਪਾਲ ਸਿੰਘ ਮਹਿਰੋਂ ਯੂਏਈ ਭੱਜ ਗਿਆ ਸੀ। ਉਸ ਦੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੋਗਾ ਜ਼ਿਲ੍ਹੇ ਦਾ ਵਸਨੀਕ ਮਹਿਰੋਂ ਆਨਲਾਈਨ ਸਰਗਰਮ ਰਹਿੰਦਾ ਸੀ। ਇਸ ਤੋਂ ਪਹਿਲਾਂ 2021 &rsquoਚ ਗੀਤ ਦੇ ਅਸ਼ਲੀਲ ਬੋਲਾਂ ਲਈ ਸੰਗੀਤ ਪ੍ਰੋਡਿਊਸਰ ਨੂੰ ਧਮਕੀ ਦੇਣ ਅਤੇ 2020 &rsquoਚ ਹਰਿਮੰਦਰ ਸਾਹਿਬ ਨੇੜੇ ਪੰਜਾਬੀ ਲੋਕ ਨਾਚ ਕਲਾਕਾਰਾਂ ਦੇ ਬੁੱਤਾਂ ਦੀ ਭੰਨ-ਤੋੜ ਦੇ ਮਾਮਲੇ &rsquoਚ ਉਸ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਪੁਲੀਸ ਮੁਤਾਬਕ ਕਮਲ ਕੌਰ ਦੀ ਹੱਤਿਆ ਸਮੇਂ ਮਹਿਰੋਂ ਵੀ ਉਥੇ ਮੌਜੂਦ ਸੀ ਅਤੇ ਉਸ ਨੇ ਗਲਾ ਘੁੱਟਣ ਤੋਂ ਪਹਿਲਾਂ ਉਸ ਤੋਂ ਕਥਿਤ ਤੌਰ &rsquoਤੇ ਫੋਨ ਦਾ ਪਾਸਵਰਡ ਵੀ ਹਾਸਲ ਕੀਤਾ ਸੀ। ਹੱਤਿਆ ਦੇ ਕੁਝ ਘੰਟਿਆਂ ਮਗਰੋਂ ਉਹ 10 ਜੂਨ ਨੂੰ ਅੰਮ੍ਰਿਤਸਰ ਤੋਂ ਉਡਾਣ ਫੜ ਕੇ ਯੂਏਈ ਚਲਾ ਗਿਆ ਸੀ। ਉਸ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ ਅਤੇ ਪੰਜਾਬ ਪੁਲੀਸ ਉਸ ਦੀ ਹਵਾਲਗੀ ਦੀ ਅਪੀਲ ਦਾਖ਼ਲ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਹੱਤਿਆ ਮਗਰੋਂ ਪੰਜਾਬ ਦੇ ਆਨਲਾਈਨ ਇਨਫਲੂਐਂਸਰਾਂ ਵਿਚਕਾਰ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਕਿਉਂਕਿ ਗਰਮਖ਼ਿਆਲੀ ਅਨਸਰਾਂ ਤੋਂ ਇਨਫਲੂਐਂਸਰਾਂ ਦੀਪਿਕਾ ਲੂਥਰਾ, ਸਿਮਰਜੀਤ ਕੌਰ ਉਰਫ਼ ਪ੍ਰੀਤ ਜੱਟੀ ਅਤੇ ਚੰਦ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।