image caption:

'ਜਿਸ ਦੀ ਸਰਕਾਰ ਹੁੰਦੀ ਹੈ, ਉਹ ਜ਼ਿਮਨੀ ਚੋਣਾਂ ਜਿੱਤ ਹੀ ਜਾਂਦਾ'- ਰਾਜਾ ਵੜਿੰਗ

ਲੁਧਿਆਣਾ ਉਪ ਚੋਣ ਦੇ ਨਤੀਜਿਆਂ 'ਤੇ ਬੋਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਚੋਣ ਬਹੁਤ ਵਧੀਆ ਢੰਗ ਨਾਲ ਲੜੀ ਹੈ ਅਤੇ ਮੈਂ ਵਰਕਰਾਂ ਅਤੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ ਜਿਸ ਵਿੱਚ ਸਰਕਾਰ ਨੇ ਹਰ ਤਰ੍ਹਾਂ ਦੀ ਰਣਨੀਤੀ ਅਪਣਾਈ ਹੈ। ਜਿਸ ਵਿੱਚ ਉਪ ਚੋਣਾਂ ਆਮ ਤੌਰ 'ਤੇ ਸੱਤਾ ਵਿੱਚ ਹੋਣ ਵਾਲੀਆਂ ਸਰਕਾਰਾਂ ਹੀ ਜਿੱਤਦੀਆਂ ਹਨ। ਭਵਿੱਖ ਲਈ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਹੋਰ ਮਜ਼ਬੂਤੀ ਨਾਲ ਕਿਵੇਂ ਲੜ ਸਕਦੇ ਸੀ, ਜਿਸ ਬਾਰੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਚਰਚਾ ਕਰਾਂਗੇ, ਜਦੋਂ ਕਿ ਉਪ ਚੋਣ ਜਿੱਤ ਕੇ 'ਆਪ' ਪਾਰਟੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਨੇ ਵੱਡਾ ਕੰਮ ਕੀਤਾ ਹੈ। ਸੱਤਾ ਦੇ ਸੈਮੀਫ਼ਾਈਨਲ ਬਾਰੇ ਉਨ੍ਹਾਂ ਕਿਹਾ ਸੱਤਾਧਾਰੀ ਪਾਰਟੀ ਦਾ ਹੀ ਉਮੀਦਵਾਰ ਜਿੱਤਦਾ ਹੈ। ਪਾਰਟੀ ਦੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਇਸ ਬਾਰੇ ਚਰਚਾ ਕੀਤੀ ਜਾਵੇਗੀ। ਜਿਵੇਂ ਸਿਮਰਨਜੀਤ ਬੈਂਸ ਨੇ ਕਿਹਾ ਕਿ ਹੰਕਾਰ ਹਾਰ ਦਾ ਸਭ ਤੋਂ ਵੱਡਾ ਕਾਰਨ ਹੈ, ਅਸੀਂ ਇਸ ਨੂੰ ਇੱਕ ਕਾਰਨ ਮੰਨਦੇ ਹਾਂ ਪਰ ਅਸੀਂ ਇਸ 'ਤੇ ਚਰਚਾ ਕਰਾਂਗੇ।