ਉਮੀਦਵਾਰ ਐਲਾਨਣ ’ਚ ਦੇਰੀ ਭਾਜਪਾ ਦੀ ਹਾਰ ਦਾ ਕਾਰਨ: ਬਿੱਟੂ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ਭਾਜਪਾ ਨੂੰ ਮਿਲੀ ਹਾਰ ਦੀ ਜ਼ਿੰਮੇਵਾਰੀ ਲਈ ਹੈ। ਬਿੱਟੂ ਨੇ ਹਾਲਾਂਕਿ ਪਾਰਟੀ ਉਮੀਦਵਾਰ ਜੀਵਨ ਗੁਪਤਾ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਵਧੀਆ ਮੁਕਾਬਲਾ ਦਿੱਤਾ ਅਤੇ 20,000 ਤੋਂ ਵੱਧ ਵੋਟਾਂ ਲਈਆਂ। ਬਿੱਟੂ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਅਰੋੜਾ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਗੇ।
ਬਿੱਟੂ ਨੇ ਮੰਨਿਆ ਕਿ ਭਾਜਪਾ ਉਮੀਦਵਾਰ ਦਾ ਨਾਮ ਐਲਾਨੇ ਜਾਣ ਵਿਚ ਹੋਈ ਦੇਰੀ ਪਾਰਟੀ ਦੀ ਹਾਰ ਦਾ ਇੱਕ ਮੁੱਖ ਕਾਰਨ ਰਹੀ। ਉਨ੍ਹਾਂ ਕਿਹਾ, &lsquo&lsquoਜੀਵਨ ਗੁਪਤਾ ਦਾ ਟਿਕਟ ਦੇਰ ਨਾਲ ਐਲਾਨਿਆ ਗਿਆ ਕਿਉਂਕਿ ਪਾਰਟੀ ਆਗੂ &lsquoOperation Sindoor ਵਿਚ ਰੁੱਝੇ ਸਨ। ਇਸ ਨਾਲ ਸਾਡੀ ਚੋਣ ਪ੍ਰਚਾਰ ਯੋਜਨਾ &rsquoਤੇ ਅਸਰ ਪਿਆ।&rsquo&rsquo