image caption:

ਬੀਬੀਸੀ ਦਸਤਾਵੇਜ਼ੀ ਵਿਵਾਦ ਬਾਰੇ ਅਗਲੀ ਸੁਣਵਾਈ 1 ਜੁਲਾਈ ਨੂੰ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਬਾਰੇ ਬੀਬੀਸੀ ਵੱਲੋਂ ਬਣਾਈ ਦਸਤਾਵੇਜ਼ੀ &rsquoਦਾ ਕਿਲਿੰਗ ਕਾਲ&rsquo ਨਾਲ ਸਬੰਧਤ ਮਾਮਲੇ ਵਿਚ ਅੱਜ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੋਰਟ ਵਿਚ ਕੋਈ ਜਵਾਬ ਨਾ ਦਿੱਤੇ ਜਾਣ ਕਰਕੇ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਪਹਿਲੀ ਜੁਲਾਈ ਲਈ ਨਿਰਧਾਰਿਤ ਕਰ ਦਿੱਤੀ ਹੈ। ਬੀਬੀਸੀ ਨੇ ਪਿਛਲੀ ਸੁਣਵਾਈ ਮੌਕੇ ਗਾਇਕ ਦੇ ਪਰਿਵਾਰ ਵੱਲੋਂ ਦਸਤਾਵੇਜ਼ੀ ਬਾਰੇ ਕੀਤੇ ਦਾਅਵੇ ਨੂੰ ਅਯੋਗ ਕਰਾਰ ਦਿੱਤਾ ਸੀ।

ਮਾਨਸਾ ਦੀ ਅਦਾਲਤ ਵਿੱਚ ਬੀਬੀਸੀ ਵੱਲੋਂ ਵਕੀਲ ਬਲਵੰਤ ਸਿੰਘ ਭਾਟੀਆ ਅਤੇ ਬੀਬੀਸੀ ਦੀ ਐਂਕਰ ਅਸ਼ਲੀਨ ਕੌਰ ਅਤੇ ਬੀਬੀਸੀ ਦੇ ਰਿਪੋਰਟਰ ਅੰਕੁਰ ਜੈਨ ਵੱਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਪੇਸ਼ ਹੋਏ। ਹਾਲਾਂਕਿ ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਵੱਲੋਂ ਪੇਸ਼ ਹੋ ਕੇ ਸੀਪੀਸੀ ਦੇ ਹੁਕਮ 7 ਰੂਲ-11 ਅਧੀਨ ਜਵਾਬ ਨਾ ਦੇਣ ਕਰਕੇ ਅਗਲੀ ਤਰੀਕ ਮੁਕੱਰਰ ਕੀਤੀ ਗਈ ਹੈ।