image caption:

ਇਰਾਨ ਨਾਲ ਜੰਗ ਨਹੀਂ ਚਾਹੁੰਦਾ ਅਮਰੀਕਾ: ਪੈਂਟਾਗਨ

ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ, ਇਰਾਨ ਨਾਲ ਜੰਗ ਵਧਾਉਣਾ ਨਹੀਂ ਚਾਹੁੰਦਾ ਹੈ। ਉਧਰ ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਕਿਹਾ ਕਿ ਹਮਲਿਆਂ ਮਗਰੋਂ ਇਰਾਨ ਨੂੰ ਅਮਰੀਕਾ ਨਾਲ ਗੱਲਬਾਤ ਦਾ ਨਵਾਂ ਮੌਕਾ ਮਿਲ ਗਿਆ ਹੈ। ਹੇਗਸੇਥ ਨੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਅਤੇ ਹਵਾਈ ਸੈਨਾ ਦੇ ਜਨਰਲ ਡੈਨ ਕਾਇਨੇ ਨਾਲ ਪੈਂਟਾਗਨ &rsquoਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਸ਼ਨ ਨੂੰ &lsquoਅਪਰੇਸ਼ਨ ਮਿਡਨਾਈਟ ਹੈਮਰ&rsquo ਦਾ ਨਾਮ ਦਿੱਤਾ ਗਿਆ ਸੀ। ਹੇਗਸੇਥ ਨੇ ਕਿਹਾ, &lsquo&lsquoਮਿਸ਼ਨ ਹਕੂਮਤ &rsquoਚ ਬਦਲਾਅ ਬਾਰੇ ਨਹੀਂ ਸੀ।&rsquo ਕਾਇਨੇ ਨੇ ਕਿਹਾ ਕਿ ਫੋਰਦੋ, ਨਤਾਂਜ਼ ਅਤੇ ਇਸਫ਼ਹਾਨ ਪਰਮਾਣੂ ਕੇਂਦਰ ਤਬਾਹ ਕਰਨ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਕੁਝ ਸਮੇਂ ਬਾਅਦ ਹੀ ਪਤਾ ਲੱਗੇਗਾ ਪਰ ਸ਼ੁਰੂਆਤੀ ਮੁਲਾਂਕਣ ਤੋਂ ਸੰਕੇਤ ਮਿਲਦਾ ਹੈ ਕਿ ਤਿੰਨੋਂ ਕੇਂਦਰਾਂ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਿਆ ਹੈ। ਉਪ ਰਾਸ਼ਟਰਪਤੀ ਨੇ ਇਕ ਟੀਵੀ ਇੰਟਰਵਿਊ &rsquoਚ ਕਿਹਾ ਕਿ ਅਮਰੀਕਾ ਨੇ ਪਰਮਾਣੂ ਹਥਿਆਰ ਵਿਕਸਤ ਕਰਨ ਦੀ ਇਰਾਨ ਦੀ ਕੋਸ਼ਿਸ਼ ਨੂੰ ਢਾਹ ਲਗਾਈ ਹੈ ਅਤੇ ਬਹੁਤ ਲੰਬੇ ਸਮੇਂ ਤੱਕ ਉਹ ਪ੍ਰੋਗਰਾਮ ਨੂੰ ਲੀਹ &rsquoਤੇ ਨਹੀਂ ਲਿਆ ਸਕੇਗਾ। ਵਾਂਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹ ਹਰ ਵਾਰ ਬਹਾਨਾ ਬਣਾ ਦਿੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਇਰਾਨ ਕੋਲ ਮੌਕਾ ਹੈ ਕਿ ਉਹ ਗੱਲਬਾਤ ਦੀ ਮੇਜ਼ &rsquoਤੇ ਆ ਕੇ ਆਪਣੇ ਗੁਆਂਢੀਆਂ ਅਤੇ ਅਮਰੀਕਾ ਨਾਲ ਰਿਸ਼ਤਿਆਂ &rsquoਚ ਸੁਧਾਰ ਕਰੇ। ਪੈਂਟਾਗਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੰਬਾਰ ਭੂਮੱਧ ਸਾਗਰ ਤੋਂ ਹੋ ਕੇ ਇਜ਼ਰਾਈਲ, ਜਾਰਡਨ ਅਤੇ ਇਰਾਕ ਦੇ ਹਵਾਈ ਖੇਤਰ ਤੋਂ ਹੁੰਦੇ ਹੋਏ ਇਰਾਨ ਦੇ ਟਿਕਾਣਿਆਂ ਤੱਕ ਪੁੱਜੇ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਤਿੰਨੋਂ ਮੁਲਕਾਂ ਨੂੰ ਲੜਾਕੂ ਜੈੱਟਾਂ ਦੇ ਆਪਣੇ ਹਵਾਈ ਖੇਤਰ ਤੋਂ ਗੁਜ਼ਰਨ ਦੀ ਜਾਣਕਾਰੀ ਕਦੋਂ ਮਿਲੀ। ਹੇਗਸੇਥ ਨੇ ਦੱਸਿਆ ਕਿ ਇਰਾਨ ਦੇ ਦੋ ਸਭ ਤੋਂ ਵੱਡੇ ਪਰਮਾਣੂ ਟਿਕਾਣਿਆਂ &rsquoਤੇ 14 ਬੰਕਰ-ਬਸਟਰ ਬੰਬ ਸੁੱਟੇ ਗਏ। ਉਨ੍ਹਾਂ ਕਿਹਾ ਕਿ ਇਰਾਨ ਦੀ ਸੁਰੱਖਿਆ ਪ੍ਰਣਾਲੀ ਨੂੰ ਝਕਾਨੀ ਦੇਣ ਲਈ ਲੁਕਵੀਂ ਰਣਨੀਤੀ ਦੀ ਵਰਤੋਂ ਕੀਤੀ ਗਈ ਜਿਸ ਨਾਲ ਉਸ ਦੀ ਹਵਾਈ ਮਿਜ਼ਾਈਲ ਪ੍ਰਣਾਲੀਆਂ ਦੀ ਨਜ਼ਰ &rsquoਚ ਆਏ ਬਿਨਾਂ ਕਾਰਵਾਈ ਕਰਨ &rsquoਚ ਸਹਾਇਤਾ ਮਿਲੀ। -