ਈਰਾਨ ’ਚ ਫਸੇ 311 ਭਾਰਤੀ ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ ਫਲਾਈਟ, ਹੁਣ ਤੱਕ 1428 ਲੋਕਾਂ ਦੀ ਹੋ ਚੁੱਕੀ ਵਾਪਸੀ
13 ਜੂਨ ਤੋਂ ਈਰਾਨ-ਇਜ਼ਰਾਈਲ ਵਿਚ ਸ਼ੁਰੂ ਹੋਏ ਯੁੱਧ ਦਾ ਅੱਜ 10ਵਾਂ ਦਿਨ ਹੈ। ਈਰਾਨ ਵਿਚ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ। ਆਪ੍ਰੇਸ਼ਨ ਸਿੰਧੂ ਤਹਿਤ ਭਾਰਤ ਸਰਕਾਰ ਈਰਾਨ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆ ਰਹੀ ਹੈ। ਐਤਵਾਰ ਸ਼ਾਮ ਈਰਾਨ ਤੋਂ 311 ਭਾਰਤੀਆਂ ਦੀ ਇਕ ਹੋਰ ਫਲਾਈਟ ਦਿੱਲੀ ਪਹੁੰਚੀ। ਹੁਣ ਤੱਕ ਈਰਾਨ ਤੋਂ 1428 ਭਾਰਤੀ ਨਾਗਰਿਕ ਸਕੁਸ਼ਲ ਭਾਰਤ ਲਿਆਂਦੇ ਗਏ ਹਨ। ਫਲਾਈਟ ਸ਼ਾਮ 4:30 ਵਜੇ ਲੈਂਡ ਹੋਈ। ਵਤਨ ਪਰਤੇ ਭਾਰਤੀਆਂ &lsquoਚ ਖੁਸ਼ੀ ਦੀ ਲਹਿਰ ਹੈ।
ਹੁਣ ਤੱਕ ਜੰਗ ਵਿਚ ਦੋਵੇਂ ਦੇਸ਼ਾਂ ਵਿਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਇਸ ਜੰਗ ਦੇ 10ਵੇਂ ਦਿਨ ਨਵਾਂ ਮੋੜ ਉਦੋਂ ਆਇਆ ਜਦੋਂ ਅਮਰੀਕਾ ਖੁੱਲ੍ਹੇ ਤੌਰ &lsquoਤੇ ਇਸ ਜੰਗ ਵਿਚ ਸ਼ਾਮਲ ਹੋ ਗਿਆ। ਅਮਰੀਕਾ ਨੇ ਈਰਾਨ &lsquoਤੇ ਹਮਲਾ ਕਰਦੇ ਹੋਏ ਉਸ ਦੇ ਤਿੰਨ ਪ੍ਰਮਾਣੂ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਜਿਨ੍ਹਾਂ ਵਿਚ ਫੋਰਡੋ, ਨਤਾਂਜ ਤੇ ਏਸਫਾਹਾਨ ਸ਼ਾਮਲ ਹਨ। ਇਸ ਹਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹੁਣ ਈਰਾਨ ਨੂੰ ਸ਼ਾਂਤੀ ਦੇ ਰਸਤੇ &lsquoਤੇ ਆਉਣਾ ਚਾਹੀਦਾ ਹੈ। ਅਮਰੀਕੀ ਹਮਲੇ ਦੇ ਬਾਅਦ ਇਹ ਜੰਗ ਹੋਰ ਤੇਜ਼ ਹੋ ਗਈ ਹੈ। ਈਰਾਨ ਨੇ ਇਜ਼ਰਾਈਲ ਵਿਚ ਕਈ ਮਿਜ਼ਾਈਲਾਂ ਦਾਗੀਆਂ। ਹੁਣ ਈਰਾਨ ਇਸ ਜੰਗ ਵਿਚ ਰੂਸ ਦਾ ਸਾਥ ਹਾਸਲ ਕਰਨ ਵਿਚ ਲੱਗਾ ਹੋਇਆ ਹੈ।