image caption:

ਅਮਰੀਕਾ ਨੇ 3 ਭਾਰਤੀ ਮੁਲਾਜਮ਼ਾਂ ਦਾ H-1B ਵੀਜ਼ਾ ਕੀਤਾ ਰੱਦ, ਇਜਾਜ਼ਤ ਤੋਂ ਵੱਧ ਸਮੇਂ ਲਈ ਰੁਕੇ ਸਨ ਭਾਰਤ

ਆਬੂਧਾਬੀ ਏਅਰਪੋਰਟ &lsquoਤੇ ਅਮਰੀਕਾ ਵਿਚ H-1B ਵੀਜ਼ੇ &lsquoਤੇ ਕੰਮ ਕਰਨ ਵਾਲੇ ਤਿੰਨ ਭਾਰਤੀਆਂ ਨੂੰ US ਵਿਚ ਐਂਟਰੀ ਤੋਂ ਰੋਕ ਦਿੱਤਾ ਗਿਆ। ਨਾਲ ਹੀ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਦੇ H-1B ਵੀਜ਼ਾ ਰੱਦ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਭਾਰਤ ਵਿਚ ਇਜਾਜ਼ਤ ਤੋਂ ਜ਼ਿਆਦਾ ਸਮਾਂ ਬਿਤਾਇਆ ਸੀ।

ਇਕ ਅਧਿਕਾਰੀ ਲਗਭਗ ਤਿੰਨ ਮਹੀਨੇ ਤੱਕ ਭਾਰਤ ਵਿਚ ਰਿਹਾ ਜਦੋਂ ਕਿ ਹੋਰਨਾਂ ਨੇ ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਓਵਰ ਸਟੇਅ ਕੀਤਾ। ਇਨ੍ਹਾਂ ਭਾਰਤੀ ਨਾਗਰਿਕਾਂ ਕੋਲ ਓਵਰ-ਸਟੇ ਨੂੰ ਜਸਟੀਫਾਈ ਕਰਨ ਲਈ ਐਮਰਜੈਂਸੀ ਪਰੂਫ ਤੇ ਇੰਪਲਾਇਰਸ ਵੱਲੋਂ ਜਾਰੀ ਕੀਤਾ ਗਿਆ ਪੱਤਰ ਸੀ ਪਰ ਫਿਰ ਵੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਾਰਤ ਪਰਤਣ ਨੂੰ ਕਿਹਾ।

ਦੱਸ ਦੇਈਏ ਕਿ H-1B ਵੀਜ਼ਾ ਧਾਰਕਾਂ ਲਈ ਅਮਰੀਕਾ ਤੋਂ ਬਾਹਰ ਅਧਿਕਤਮ 60 ਦਿਨ ਰੁਕਣ ਦੀ ਇਜਾਜ਼ਤ ਹੈ, ਉਹ ਵੀ &lsquoਵੈਲਿਡ ਰੀਜਨ&rsquo ਦੇ ਨਾਲ। ਹਾਲਾਂਕਿ ਵੀਜ਼ਾ ਰੱਦ ਹੋਣ ਤੋਂ ਬਚਣ ਲਈ 30-40 ਦਿਨ ਤੋਂ ਜ਼ਿਆਦਾ ਨਹੀਂ ਰੁਕਣਾ ਚਾਹੀਦਾ।