ਗਾਜ਼ਾ ’ਚ ਮਦਦ ਉਡੀਕ ਰਹੇ ਸੈਕੜੇ ਲੋਕਾਂ ’ਤੇ ਇਜ਼ਰਾਈਲ ਫ਼ੌਜ ਨੇ ਕੀਤੀ ਗੋਲੀਬਾਰੀ
 ਇਜ਼ਰਾਈਲੀ ਫੌਜਾਂ ਅਤੇ ਡਰੋਨਾਂ ਨੇ ਮੰਗਲਵਾਰ ਤੜਕੇ ਕੇਂਦਰੀ ਗਾਜ਼ਾ ਵਿੱਚ ਸਹਾਇਤਾ ਟਰੱਕਾਂ ਦੀ ਉਡੀਕ ਕਰ ਰਹੇ ਸੈਂਕੜੇ ਲੋਕਾਂ &rsquoਤੇ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 25 ਲੋਕ ਮਾਰੇ ਗਏ। ਫਲਸਤੀਨੀ ਚਸ਼ਮਦੀਦਾਂ ਅਤੇ ਹਸਪਤਾਲਾਂ ਨੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲੀ ਫੌਜ ਨੇ ਅਜੇ ਤੱਕ ਇਸ &rsquoਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਨੁਸੀਰਤ ਸ਼ਰਨਾਰਥੀ ਕੈਂਪ ਵਿੱਚ ਸਥਿਤ ਅਵਦਾ ਹਸਪਤਾਲ ਨੇ ਕਿਹਾ ਕਿ ਫ਼ਲਸਤੀਨੀ ਵਾਦੀ ਗਾਜ਼ਾ ਦੇ ਦੱਖਣ ਵਿੱਚ ਸਲਾਹ ਅਲ-ਦੀਨ ਸੜਕ &rsquoਤੇ ਟਰੱਕਾਂ ਦੀ ਉਡੀਕ ਕਰ ਰਹੇ ਸਨ। ਹਮਲੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਇਸ ਹਸਪਤਾਲ ਲਿਆਂਦਾ ਗਿਆ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਇਜ਼ਰਾਈਲੀ ਫੌਜ ਨੇ ਉਦੋਂ ਗੋਲੀਬਾਰੀ ਕੀਤੀ ਜਦੋਂ ਲੋਕ ਟਰੱਕਾਂ ਵੱਲ ਵਧ ਰਹੇ ਸਨ। ਇੱਕ ਚਸ਼ਮਦੀਦ ਗਵਾਹ ਅਹਿਮਦ ਹਲਵਾ ਨੇ ਕਿਹਾ ਕਿ ਟੈਂਕਾਂ ਅਤੇ ਡਰੋਨਾਂ ਨੇ ਲੋਕਾਂ &rsquoਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਕਈ ਲੋਕ ਮਾਰੇ ਗਏ ਜਾਂ ਜ਼ਖ਼ਮੀ ਹੋਏ। ਇੱਕ ਹੋਰ ਚਸ਼ਮਦੀਦ ਗਵਾਹ, ਹੁਸਮ ਅਬੂ ਸ਼ਹਾਦਾ ਨੇ ਕਿਹਾ ਕਿ ਇਲਾਕੇ ਵਿੱਚ ਡਰੋਨ ਉੱਡ ਰਹੇ ਸਨ। ਪਹਿਲਾਂ ਉਨ੍ਹਾਂ ਨੇ ਭੀੜ &rsquoਤੇ ਨਜ਼ਰ ਰੱਖੀ, ਫਿਰ ਲੋਕਾਂ ਦੇ ਅੱਗੇ ਵਧਦੇ ਹੀ ਟੈਂਕਾਂ ਅਤੇ ਡਰੋਨਾਂ ਨਾਲ ਗੋਲੀਬਾਰੀ ਕੀਤੀ।