image caption:

ਲਾਲੂ ਮੁੜ ਬਣੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ

 ਰਾਸ਼ਟਰੀ ਜਨਤਾ ਦਲ (ਆਰਜੇਡੀ) ਵੱਲੋਂ ਪਾਰਟੀ ਦੇ ਸੰਸਥਾਪਕ ਲਾਲੂ ਪ੍ਰਸਾਦ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਮੁੜ ਚੁਣ ਲਿਆ ਗਿਆ ਹੈ। ਸੰਗਠਨਾਤਮਕ ਚੋਣਾਂ ਲਈ ਪਾਰਟੀ ਦੇ ਚੋਣ ਅਧਿਕਾਰੀ ਰਾਮਚੰਦਰ ਪੁਰਬੇ ਨੇ ਕਿਹਾ ਕਿ ਲਾਲੂ ਇੱਕੋ-ਇੱਕ ਉਮੀਦਵਾਰ ਸਨ, ਜਿਨ੍ਹਾਂ ਨੇ ਬੀਤੇ ਦਿਨੀਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ ਅਤੇ ਜਾਂਚ ਦੌਰਾਨ ਉਹ ਸਹੀ ਪਾਏ ਗਏ। ਪੁਰਬੇ ਨੇ ਅੱਗੇ ਕਿਹਾ, &ldquoਇਸ ਬਾਰੇ ਰਸਮੀ ਐਲਾਨ 5 ਜੁਲਾਈ ਨੂੰ ਪਾਰਟੀ ਦੀ ਰਾਸ਼ਟਰੀ ਕੌਂਸਲ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ ਅਤੇ ਲਾਲੂ ਨੂੰ ਚੋਣ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।&rdquo ਇਸ ਦੌਰਾਨ, ਬਿਹਾਰ ਵਿੱਚ ਸੱਤਾਧਾਰੀ ਐਨਡੀਏ ਨੇ ਵਿਰੋਧੀ ਪਾਰਟੀ &rsquoਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਲਾਲੂ ਦੀ ਮੁੜ ਚੋਣ ਨੇ ਸਾਬਿਤ ਕਰ ਦਿੱਤਾ ਹੈ ਕਿ 28 ਸਾਲ ਪੁਰਾਣੀ ਆਰਜੇਡੀ ਇੱਕ ਪਰਿਵਾਰ ਵੱਲੋਂ ਹੀ ਚਲਾਈ ਜਾ ਰਹੀ ਹੈ।-