image caption:

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਲ 2025-26 ਦਾ ਆਮ ਬਜਟ ਤਿਆਰ ਕਰੇਗੀ 7 ਮੈਂਬਰੀ ਕਮੇਟੀ: ਜਥੇਦਾਰ ਝੀਂਡਾ

 ਕਰਨਾਲ: ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਲ 2025-26 ਦਾ ਬਜਟ ਹੁਣ ਸੱਤ ਮੈਂਬਰੀ ਇਕ ਕਮੇਟੀ ਤਿਆਰ ਕਰੇਗੀ। ਇਸ ਕਮੇਟੀ ਵਿਚ ਸਹਿਯੋਗੀ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਆਡੀਟਰ ਵੀ ਕੰਮ ਕਰਨਗੇ। ਹਰਿਆਣਾ ਕਮੇਟੀ ਦਾ ਆਡੀਟਰ ਵੀ ਇਸ ਕਾਰਜ ਵਿਚ ਸ਼ਾਮਿਲ ਹੋਵੇਗਾ। ਇਹ ਜਾਣਕਾਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਮੇਟੀ ਦੇ ਹੈੱਡ ਆਫ਼ਿਸ ਕੁਰੂਕਸ਼ੇਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ।

ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰਣ ਕਾਲਕਾ, ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ, ਧਰਮ ਪ੍ਰਚਾਰ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਕਾਰਜਕਾਰੀ ਮੈਂਬਰ ਜਗਤਾਰ ਸਿੰਘ ਮਾਨ, ਸਪੋਕਸਮੈਨ ਕੁਲਦੀਪ ਸਿੰਘ ਫੱਗੂ, ਮੈਂਬਰ ਸਵਰਨ ਸਿੰਘ ਬੁੰਗਾ ਟਿੱਬੀ ਆਦਿ ਹਾਜ਼ਰ ਸਨ। ਜਥੇਦਾਰ ਝੀਂਡਾ ਨੇ ਦੱਸਿਆ ਕਿ ਪੇਸ਼ ਹੋਇਆ 104 ਕਰੋੜ ਰੁਪਏ ਦਾ ਬਜਟ ਕਈ ਖਾਮੀਆਂ ਕਰਕੇ ਪਾਸ ਨਹੀਂ ਹੋ ਸਕਿਆ।