image caption:

ਅਮਰੀਕਾ ਅਗਲੇ ਹਫ਼ਤੇ ਇਰਾਨ ਨਾਲ ਪਰਮਾਣੂ ਗੱਲਬਾਤ ਕਰੇਗਾ: ਟਰੰਪ

 ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਅਗਲੇ ਹਫ਼ਤੇ ਅਮਰੀਕਾ ਇਰਾਨ ਨਾਲ ਪਰਮਾਣੂ ਵਾਰਤਾ ਕਰੇਗਾ ਅਤੇ ਇਰਾਨ ਦੀਆਂ ਪਰਮਾਣੂ ਇੱਛਾਵਾਂ ਨੂੰ ਖਤਮ ਕਰਨ ਲਈ ਵਚਨਬੱਧਤਾ ਦੀ ਮੰਗ ਕਰੇਗਾ। ਉਨ੍ਹਾਂ ਨੇ ਇਰਾਨ &rsquoਤੇ ਅਮਰੀਕੀ ਹਮਲਿਆਂ ਨੂੰ ਇਜ਼ਰਾਈਲ ਅਤੇ ਤਹਿਰਾਨ ਵਿਚਕਾਰ ਜੰਗ ਦੇ ਤੇਜ਼ੀ ਨਾਲ ਅੰਤ ਲਈ ਸਿਹਰਾ ਦਿੱਤਾ। ਟਰੰਪ ਨੇ ਕਿਹਾ ਕਿ ਐਤਵਾਰ ਦੇ ਹਮਲੇ ਵਿੱਚ ਵੱਡੇ ਬੰਕਰ-ਬਸਟਿੰਗ ਬੰਬਾਂ ਦੀ ਵਰਤੋਂ ਕਰਨ ਦੇ ਉਨ੍ਹਾਂ ਦੇ ਫੈਸਲੇ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰ ਦਿੱਤਾ ਹੈ ਅਤੇ ਨਤੀਜੇ ਨੂੰ ਸਾਰਿਆਂ ਲਈ ਇੱਕ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ, &lsquo&lsquoਇਹ ਬਹੁਤ ਗੰਭੀਰ ਸੀ। ਇਹ ਤਬਾਹੀ ਸੀ।&rsquo&rsquo

ਇਸ ਦੌਰਾਨ ਚਿੰਤਤ ਇਰਾਨੀ ਅਤੇ ਇਜ਼ਰਾਈਲੀ ਲੋਕ 12 ਦਿਨਾਂ ਦੇ ਸਭ ਤੋਂ ਤੀਬਰ ਟਕਰਾਅ ਅਤੇ ਮੰਗਲਵਾਰ ਨੂੰ ਲਾਗੂ ਹੋਏ ਜੰਗਬੰਦੀ ਤੋਂ ਬਾਅਦ ਆਮ ਜੀਵਨ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਦ ਹੇਗ ਵਿੱਚ ਨਾਟੋ ਸੰਮੇਲਨ ਵਿੱਚ ਸ਼ਾਮਲ ਹੁੰਦਿਆਂ ਟਰੰਪ ਨੇ ਕਿਹਾ ਕਿ ਉਹ ਇਰਾਨ ਨੂੰ ਦੁਬਾਰਾ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਵਿੱਚ ਸ਼ਾਮਲ ਨਹੀਂ ਦੇਖਦੇ। ਟਰੰਪ ਨੇ ਕਿਹਾ, &ldquoਅਸੀਂ ਅਗਲੇ ਹਫ਼ਤੇ ਇਰਾਨ ਨਾਲ ਗੱਲ ਕਰਾਂਗੇ। ਅਸੀਂ ਇੱਕ ਸਮਝੌਤਾ ਕਰ ਸਕਦੇ ਹਾਂ। ਮੈਨੂੰ ਨਹੀਂ ਪਤਾ&hellip ਮੇਰੇ ਲਈ, ਮੈਨੂੰ ਨਹੀਂ ਲੱਗਦਾ ਕਿ ਇਹ ਇੰਨਾ ਜ਼ਰੂਰੀ ਹੈ।&rdquo