ਪੱਤਰਕਾਰ ਨੂੰ ਕੁੱਤੇ ਦੀ ਤਰਾਂ ਬਾਹਰ ਸੁੱਟ ਦਿਓ- ਟਰੰਪ , ਸੀ ਐਨ ਐਨ ਵੱਲੋਂ ਰਾਸ਼ਟਰਪਤੀ ਦੀ ਸਖਤ ਅਲੋਚਨਾ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸੀ ਐਨ ਐਨ ਨੇ ਉਸ ਦੀ ਕੌਮੀ ਸੁਰੱਖਿਆ ਬਾਰੇ ਪੱਤਰਕਾਰ ਨਤਾਸ਼ਾ ਬਰਟਰੰਡ ਬਾਰੇ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤ ਅਲੋਚਨਾ ਕੀਤੀ ਹੈ। ਇਜ਼ਰਾਈਲ ਤੇ ਇਰਾਨ ਵਿਚਾਲੇ ਟਕਰਾਅ ਬਾਰੇ ਨਤਾਸ਼ਾ ਬਰਟਰੰਡ ਦੀ ਰਿਪੋਰਟਿੰਗ ਤੋਂ ਖਫ਼ਾ ਟਰੰਪ ਨੇ ਸੋਸ਼ਲ ਮੀਡੀਆ ਟਰੁੱਥ ਉਪਰ ਲਿਖਿਆ ਹੈ ਕਿ  ਨਤਾਸ਼ਾ ਬਰਟਰੰਡ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ , ਮੈ ਉਸ ਵੱਲੋਂ ਪਿਛਲੇ 3 ਦਿਨਾਂ ਤੋਂ ਘੜੀਆਂ ਜਾ ਰਹੀਆਂ ਫਰਜੀ ਖਬਰਾਂ ਵੇਖੀਆਂ ਹਨ। ਉਸ ਵਿਰੁੱਧ ਤੁਰੰਤ ਕਾਰਵਾਈ ਕਰਕੇ ਕੁੱਤੇ ਦੀ ਤਰਾਂ ਬਾਹਰ ਸੁੱਟ ਦਿਓ ਟਰੰਪ ਨੇ ਕਿਹਾ ਹੈ ਕਿ  ਉਸ ਨੇ ਯਮਲੋਕ ਕਹਾਣੀ ਤੋਂ ਲੈਪਟਾਪ ਉਪਰ ਝੂਠ ਬੋਲਿਆ ਹੈ। ਹੁਣ ਉਸ ਨੇ ਪ੍ਰਮਾਣੂ ਟਿਕਾਣਿਆਂ ਬਾਰੇ ਝੂਠ ਬੋਲ ਕੇ ਸਾਡੇ ਦੇਸ਼ ਭਗਤ ਪਾਇਲਟਾਂ ਦੇ ਅਕਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਉਨਾਂ ਨੇ ਮਹਾਨ ਕੰਮ ਕੀਤਾ ਹੈ। ਇਥੇ ਜਿਕਰਯੋਗ ਹੈ ਕਿ ਬਰਟਰੰਡ ਤੇ ਸੀ ਐਨ ਐਨ ਨੇ ਇਸ ਹਫਤੇ ਦੇ ਸ਼ੁਰੂ ਵਿਚ ਪ੍ਰਸਾਰਿਤ ਇਕ ਰਿਪੋਰਟ ਵਿਚ ਕਿਹਾ ਸੀ ਕਿ ਅਮਰੀਕਾ ਵੱਲੋਂ ਇਰਾਨ ਦੇ ਜੋ 3 ਪ੍ਰਮਾਣੂ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਹੈ ਉਸ ਹਮਲੇ ਵਿੱਚ ਪ੍ਰਮਾਣੂ ਟਿਕਾਣੇ ਤਬਾਹ ਨਹੀਂ ਹੋਏ। ਇਨਾਂ ਹਮਲਿਆਂ ਨਾਲ
ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਕੁਝ ਮਹੀਨੇ ਪਿਛੇ ਜਰੂਰ ਪਿਆ ਹੈ। ਇਸ ਰਿਪੋਰਟ ਤੋਂ ਖਫ਼ਾ ਟਰੰਪ ਨੇ ਬਰਟਰੰਡ ਬਾਰੇ ਵਿਵਾਦਤ ਗੱਲਾਂ ਕੀਤੀਆਂ ਹਨ।