image caption:

ਆਸ਼ੂ ਨੇ ਹਾਰ ਪਿੱਛੋਂ ਪਾਰਟੀ ਦੇ ਅੰਦਰੂਨੀ ਕਲੇਸ਼ ਲਈ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ’ਤੇ ਸੇਧਿਆ ਨਿਸ਼ਾਨਾ

ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਪਿੱਛੋਂ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਕੁਝ ਦਿਨ ਬਾਅਦ ਸੀਨੀਅਰ ਆਗੂ ਭਾਰਤ ਭੂਸ਼ਣ ਆਸ਼ੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ X &lsquoਤੇ ਪਾਈ ਇਕ ਪੋਸਟ ਰਾਹੀਂ ਹਾਰ ਲਈ ਪਾਰਟੀ ਦੇ ਅੰਦਰ ਅੰਦਰੂਨੀ ਸਾਬੋਤਾਜ ਅਤੇ ਧੜੇਬੰਦੀ ਦੀ ਆਲੋਚਨਾ ਕੀਤੀ ਹੈ। ਗ਼ੌਰਤਲਬ ਹੈ ਕਿ ਇਸ ਚੋਣ ਵਿਚ ਆਸ਼ੂ ਕਾਂਗਰਸ ਦੇ ਉਮੀਦਵਾਰ ਸਨ, ਜਿਨ੍ਹਾਂ ਨੂੰ ਹਾਕਮ ਧਿਰ &lsquoਆਪ&rsquo ਦੇ ਉਮੀਦਵਾਰ ਸੰਜੀਵ ਅਰੋੜਾ ਨੇ ਹਰਾ ਦਿੱਤਾ। ਇੱਕ ਸਖ਼ਤ ਸ਼ਬਦਾਂ ਵਾਲੀ ਪੋਸਟ ਵਿੱਚ ਆਸ਼ੂ ਨੇ ਸਵਾਲ ਕੀਤਾ ਕਿ ਉਨ੍ਹਾਂ ਦੀ ਮੁਹਿੰਮ ਨੂੰ ਕਮਜ਼ੋਰ ਕਰਨ ਲਈ ਪ੍ਰੌਕਸੀ ਨੇਤਾਵਾਂ ਦੀ ਵਰਤੋਂ ਕਿਉਂ ਕੀਤੀ ਗਈ ਅਤੇ ਕੁਝ ਲੋਕ ਇਸ ਚੋਣ ਨੂੰ ਕਾਂਗਰਸ ਨੂੰ ਮਜ਼ਬੂਤ ​​ਕਰਨ ਦੀ ਬਜਾਏ ਨਿੱਜੀ ਕਿੜਾਂ ਕੱਢਣ ਦੇ ਸਾਧਨ ਵਜੋਂ ਕਿਉਂ ਵੇਖਦੇ ਸਨ।