image caption:

ਟਰੰਪ ਵੱਲੋਂ ਕੈਨੇਡਾ ਨਾਲ ਵਪਾਰਕ ਚਰਚਾਵਾਂ ਨੂੰ ਖ਼ਤਮ ਕਰਨ ਦਾ ਐਲਾਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤ ਤੁਰੰਤ ਪ੍ਰਭਾਵ ਨਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਇਹ ਸਖ਼ਤ ਫ਼ੈਸਲਾ ਕੈਨੇਡਾ ਵੱਲੋਂ ਅਮਰੀਕੀ ਤਕਨੀਕੀ ਕੰਪਨੀਆਂ &rsquoਤੇ ਲਗਾਏ ਗਏ ਨਵੇਂ ਡਿਜੀਟਲ ਸੇਵਾਵਾਂ ਟੈਕਸ ਦੇ ਵਿਰੋਧ ਵਿੱਚ ਲਿਆ ਹੈ। 

ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਅਗਲੇ ਸੱਤ ਦਿਨਾਂ ਵਿੱਚ ਅਸੀਂ ਕੈਨੇਡਾ ਨੂੰ ਦੱਸਾਂਗੇ ਕਿ ਉਨ੍ਹਾਂ ਨੂੰ ਅਮਰੀਕਾ ਨਾਲ ਵਪਾਰ ਕਰਨ ਲਈ ਕਿਹੜਾ ਟੈਕਸ ਦੇਣਾ ਪਵੇਗਾ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ &rsquoਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, &ldquoਕੈਨੇਡਾ ਵਪਾਰ ਕਰਨ ਲਈ ਬਹੁਤ ਮੁਸ਼ਕਲ ਦੇਸ਼ ਹੈ। ਸਾਲਾਂ ਤੋਂ, ਇਹ ਸਾਡੇ ਕਿਸਾਨਾਂ, ਡੇਅਰੀ ਉਤਪਾਦਾਂ &rsquoਤੇ 400% ਤੱਕ ਦੇ ਟੈਕਸ ਲਗਾ ਰਿਹਾ ਹੈ। ਹੁਣ ਕੈਨੇਡਾ ਆਪਣੇ ਡਿਜੀਟਲ ਸਰਵਿਸਿਜ਼ ਟੈਕਸ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਟੈਕਸ ਅਮਰੀਕਾ ਦੀਆਂ ਵੱਡੀਆਂ ਇੰਟਰਨੈੱਟ ਕੰਪਨੀਆਂ ਤੋਂ ਉਨ੍ਹਾਂ ਦੀ ਕੈਨੇਡਾ ਵਿੱਚ ਹੋ ਰਹੀ ਕਮਾਈ &rsquoਤੇ ਲਾਗੂ ਕੀਤਾ ਜਾਵੇਗਾ।&rsquo&rsquo ਉਨ੍ਹਾਂ ਦੋਸ਼ ਲਾਇਆ ਕਿ ਕੈਨੇਡਾ ਯੂਰਪੀਅਨ ਯੂਨੀਅਨ (ਈਯੂ) ਦੀ ਨਕਲ ਕਰ ਰਿਹਾ ਹੈ।