ਸਾਬਕਾ ਡੀਜੀਪੀ ਨੇ ਮਜੀਠੀਏ ਦੇ ਖੋਲ ਦਿੱਤੇ ਨਵੇਂ ਅਤੇ ਪੁਰਾਣੇ ਕਾਰਨਾਮੇ
 ਸਾਬਕਾ ਡੀਜੀਪੀ ਚਟੋਪਾਧਿਆਏ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਮਜੀਠੀਆ ਦੀ ਸ਼ੱਕੀ ਜਾਇਦਾਦ ਦੇ ਕਾਗਜ਼ਾਤ ਗਾਇਬ ਕਰ ਦਿੱਤੇ ਗਏ ਸਨ। ਉਸ ਸਮੇਂ ਮਜੀਠੀਆ ਮਾਲ ਮੰਤਰੀ ਸਨ ਅਤੇ ਕਾਗਜ਼ਾਤ ਗਾਇਬ ਕਰਨ ਵਿੱਚ ਉਨ੍ਹਾਂ ਦਾ ਹੱਥ ਸੀ। ਵਿਕਰਮ ਮਜੀਠੀਆ ਨੇ ਡਰੱਗ ਦਾ ਪੈਸਾ ਵਿਦੇਸ਼ ਭੇਜਿਆ ਅਤੇ ਉੱਥੋਂ ਇਸ ਡਰੱਗ ਦੇ ਪੈਸੇ ਨੂੰ ਸਾਈਪ੍ਰਸ ਅਤੇ ਹੋਰ ਵਿਦੇਸ਼ੀ ਕੰਪਨੀਆਂ ਰਾਹੀਂ ਆਪਣੇ ਕਾਰੋਬਾਰ ਵਿੱਚ ਭੇਜਿਆ। ਡਰੱਗ ਦੇ ਪੈਸੇ ਨੂੰ ਚੈਨਲਾਈਜ਼ ਕੀਤਾ ਗਿਆ ਅਤੇ ਮਜੀਠੀਆ ਦੇ ਸਰਾਇਆ ਗਰੁੱਪ ਆਫ਼ ਕੰਪਨੀਆਂ ਵਿੱਚ ਨਿਵੇਸ਼ ਕੀਤਾ ਗਿਆ।  ਅੰਤਰਰਾਸ਼ਟਰੀ ਨਸ਼ਾ ਤਸਕਰਾਂ ਸੱਤਾ ਅਤੇ ਪਿੰਡੀ ਨੇ ਮਜੀਠੀਆ ਦੇ ਵਿਆਹ ਅਤੇ ਚੋਣਾਂ ਵਿੱਚ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ ਤੋਂ ਮਨੀ ਲਾਂਡਰਿੰਗ ਦੀ ਵਰਤੋਂ ਕੀਤੀ। ਵਿਜੀਲੈਂਸ ਬਿਊਰੋ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੱਲੋਂ ਦਿੱਤੀ ਗਈ ਜਾਣਕਾਰੀ 'ਤੇ ਮਜੀਠੀਆ ਤੋਂ ਪੁੱਛਗਿੱਛ ਕਰੇਗਾ। ਅੱਜ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਵੀ ਵਿਜੀਲੈਂਸ ਟੀਮ ਨੂੰ ਮਿਲਣਗੇ ਅਤੇ ਜਾਣਕਾਰੀ ਦੇਣਗੇ। ਅੱਜ ਦੁਪਹਿਰ 12:30 ਵਜੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਮੋਹਾਲੀ ਵਿਜੀਲੈਂਸ ਦਫ਼ਤਰ ਪਹੁੰਚਣਗੇ।