image caption:

ਬਿਕਰਮ ਮਜੀਠੀਆ ਮਾਮਲੇ ‘ਚ ਜਾਂਚ ਤੇਜ਼! ਅਕਾਲੀ ਆਗੂ ਨੂੰ ਲੈ ਕੇ ਸ਼ਿਮਲਾ ਲੈ ਕੇ ਪਹੁੰਚੀ ਵਿਜੀਲੈਂਸ ਟੀਮ

ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡਰੱਗ ਮਨੀ ਮਾਮਲੇ ਵਿਚ ਹਿਰਾਸਤ ਵਿਚ ਲਏ ਗਏ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਹੁਣ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਪਹੁੰਚ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਵਿਜੀਲੈਂਸ ਨੇ ਹਾਲ ਹੀ ਵਿੱਚ ਮਜੀਠੀਆ ਨੂੰ ਹਿਰਾਸਤ ਵਿੱਚ ਲਿਆ ਸੀ, ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਜਾਂਚ ਲਈ ਮਜੀਠੀਆ ਨੂੰ ਵੱਖ-ਵੱਖ ਥਾਵਾਂ &lsquoਤੇ ਲਿਜਾਣ ਦੀਆਂ ਚਰਚਾਵਾਂ ਸਨ। ਅੱਜ ਵਿਜੀਲੈਂਸ ਟੀਮ ਮਜੀਠੀਆ ਨੂੰ ਲੈ ਕੇ ਸ਼ਿਮਲਾ ਪਹੁੰਚ ਗਈ ਹੈ। ਪਤਾ ਲੱਗਾ ਹੈ ਕਿ ਮਜੀਠੀਆ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਲਈ ਵਿਜੀਲੈਂਸ ਟੀਮ ਅੱਜ ਸ਼ਿਮਲਾ ਦੇ ਮਸ਼ੋਬਰਾ ਪਹੁੰਚੀ ਹੈ।

ਦਰਅਸਲ, ਮਜੀਠੀਆ ਦੀ ਸ਼ਿਮਲਾ ਦੇ ਮਸ਼ੋਬਰਾ ਵਿੱਚ ਇੱਕ ਨਿੱਜੀ ਜਾਇਦਾਦ ਹੈ, ਜਿਸ ਦੀ ਜਾਂਚ ਲਈ ਵਿਜੀਲੈਂਸ ਮਜੀਠੀਆ ਨੂੰ ਲੈ ਕੇ ਸ਼ਿਮਲਾ ਪਹੁੰਚੀ ਹੈ। ਵਿਜੀਲੈਂਸ ਨੇ ਮਜੀਠੀਆ ਤੋਂ ਲੰਬੇ ਸਮੇਂ ਤੋਂ ਪੁੱਛਗਿੱਛ ਕੀਤੀ ਹੈ। ਵਿਜੀਲੈਂਸ ਦਾ ਦਾਅਵਾ ਹੈ ਕਿ ਗਵਾਹਾਂ ਦੇ ਬਿਆਨਾਂ ਤੋਂ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ, ਜੋ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।